ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB ਅਤੇ RRC ਰਾਹੀਂ Group D ਸਮੇਤ 3 ਲੱਖ ਅਸਾਮੀਆਂ ਉਤੇ ਭਰਤੀ ਕਰ ਰਿਹਾ ਰੇਲਵੇ

RRB ਅਤੇ RRC ਰਾਹੀਂ Group D ਸਮੇਤ 3 ਲੱਖ ਅਸਾਮੀਆਂ ਉਤੇ ਭਰਤੀ ਕਰ ਰਿਹਾ ਰੇਲਵੇ

RRC Group D , C, B, A Vacancy : ਸਰਕਾਰ ਨੇ ਦੱਸਿਆ ਕਿ ਰੇਲਵੇ ਵਿਚ ਇਸ ਸਾਲ ਇਕ ਜੂਨ ਨੂੰ 2.98 ਲੱਖ ਤੋਂ ਜ਼ਿਆਦਾ ਅਸਾਮੀਆਂ ਖਾਲੀ ਸਨ ਅਤੇ 2.94 ਲੱਖ ਕਰਮਚਾਰੀਆਂ ਲਈ ਭਰਤੀ ਦੀ ਪ੍ਰਕਿਰਿਆ ਚਲ ਰਹੀ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਰੇਲਵੇ ਵਿਚ ਪਿਛਲੇ ਇਕ ਦਹਾਕੇ ਵਿਚ 4.61 ਲੱਖ ਤੋਂ ਜ਼ਿਆਦਾ ਲੋਕਾਂ ਦੀ ਭਰਤੀ ਕੀਤੀ ਗਈ।

 

ਉਨ੍ਹਾਂ ਭਰਤੀ ਦੀ ਪ੍ਰਕਿਰਿਆ ਨੂੰ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਦੱਸਦੇ ਹੋਏ ਕਿਹਾ ਕਿ 1,51,843 ਅਸਾਮੀਆਂ ਲਈ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ ਅਤੇ 2019–20 ਵਿਚ 1,42,577 ਅਸਾਮੀਆਂ ਲਈ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਇਸ ਵਿਚ ਆਰਥਿਕ ਤੌਰ ਉਤੇ ਕਮਜ਼ੋਰ ਵਰਗ (ਈਡਬਲਿਊਐਸ) ਦੇ ਰਾਖਵਾਂਕਰਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ।

 

ਰੇਲਵੇ ਆਰਆਰਬੀ ਅਤੇ ਆਰਆਰਸੀ ਰਾਹੀਂ ਭਰਤੀਆਂ ਕਰ ਰਿਹਾ ਹੈ। ਲਿਖਤੀ ਜਵਾਬ ਦੇ ਦਿੱਤੇ ਅੰਕੜਿਆਂ ਮੁਤਾਬਕ ਗਰੁੱਪ ਡੀ, ਬੀ, ਸੀ ਅਤੇ ਏ ਦੀਆਂ ਅਸਾਮੀਆਂ ਉਤੇ ਰੇਲਵੇ ਵਿਚ 1 ਜੂਨ ਤੱਕ 2,98,574 ਅਸਾਮੀਆਂ ਹਨ। 2,94,420 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਚਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railways recruiting people for rrb rrc group d 3 lakh vacancies: Govt