ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਪੁਲਿਸ ਕਰੇਗੀ 8,600 ਕਾਂਸਟੇਬਲ ਤੇ 706 ਸਬ–ਇੰਸਪੈਕਟਰ ਭਰਤੀ

ਰਾਜਸਥਾਨ ਪੁਲਿਸ ਕਰੇਗੀ 8,600 ਕਾਂਸਟੇਬਲ ਤੇ 706 ਸਬ–ਇੰਸਪੈਕਟਰ ਭਰਤੀ

ਰਾਜਸਥਾਨ ਪੁਲਿਸ ’ਚ 8,600 ਕਾਂਸਟੇਬਲ ਤੇ 706 ਸਬ–ਇੰਸਪੈਕਟਰਾਂ (SI) ਭਾਵ ਕੁੱਲ 9,306 ਆਸਾਮੀਆਂ ਲਈ ਭਰਤੀ ਸ਼ੁਰੂ ਹੋਣ ਵਾਲੀ ਹੈ।

 

 

ਇਹ ਜਾਣਕਾਰੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਦਿੱਤੀ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਪੁਲਿਸ ਹੈੱਡਕੁਆਰਟਰਜ਼ ’ਚ ਪੁਲਿਸ ਵਿਭਾਗ ਦੀ ਉੱਚ–ਪੱਧਰੀ ਸਮੀਖਿਆ ਮੀਟਿੰਗ ਦੌਰਾਨ ਕਿਹਾ ਕਿ ਖ਼ਾਲੀ ਆਸਾਮੀਆਂ ਭਰਨ ਲਈ 8,600 ਕਾਂਸਟੇਬਲਜ਼ ਤੇ 706 ਸਬ–ਇੰਸਪੈਕਟਰਜ਼ ਭਰਤੀ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

 

 

ਇੰਝ ਰਾਜਸਥਾਨ ਪੁਲਿਸ ਵਿੱਚ 9,306 ਆਸਾਮੀਆਂ ਭਰਤੀ ਕਰਨ ਲਈ ਵਿਭਾਗ ਦਾ ਆਨਲਾਈਨ ਫ਼ਾਰਮ 2019 ਛੇਤੀ ਹੀ ਉਮੀਦਵਾਰਾਂ ਲਈ ਅਧਿਕਾਰਤ ਵੈੱਬਸਾਈਟ www.police.rajasthan.gov.in ਉੱਤੇ ਉਪਲਬਧ ਹੋਵੇਗਾ।

 

 

ਰਾਜਸਥਾਨ ਪੁਲਿਸ ਭਰਤੀ 2019 ਲਈ ਕਾਂਸਟੇਬਲ ਤੇ ਸਬ–ਇੰਸਪੈਕਟਰ ਦੀਆਂ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਸਮਰੱਥਾ ਪ੍ਰੀਖਿਆ ਤੇ ਮੈਡੀਕਲ ਟੈਸਟ ਵਿੱਚ ਪ੍ਰਦਰਸ਼ਨ ਦੇ ਆਧਾਰ ਉੱਤੇ ਹੋਵੇਗੀ।

 

 

ਸੰਭਵ ਹੈ ਕਿ ਕਾਂਸਟੇਬਲ ਦੀ ਆਸਾਮੀ ਲਈ ਵਿਦਿਅਕ ਯੋਗਤਾ 12ਵੀਂ ਪਾਸ ਤੇ ਸਬ–ਇੰਸਪੈਕਟਰ ਲਈ ਗ੍ਰੈਜੂਏਟ ਰੱਖੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Police is going to recruit 8600 Constables and 706 Sub-Inspectors