RBSE 10th Supplementary Result 2019 live updates : ਰਾਜਸਥਾਨ ਸੈਕੰਡਰੀ ਐਜੂਕੇਸ਼ਨ ਬੋਰਡ ਦੀ ਸੈਕੰਡਰੀ ਅਤੇ ਦਾਖ਼ਲਾ ਪੂਰਕ ਪ੍ਰੀਖਿਆ 2019 ਦਾ ਨਤੀਜਾ ਜਾਰੀ ਹੋ ਗਿਆ ਹੈ। ਨਤੀਜਾ www.rajeduboard.rajasthan.gov.in 'ਤੇ ਜਾ ਕੇ ਵੇਖਿਆ ਜਾ ਸਕਦਾ ਹੈ।
ਬੋਰਡ ਦੀ ਸਕੱਤਰ ਮੇਘਨਾ ਚੌਧਰੀ ਨੇ ਦੱਸਿਆ ਸੀ ਕਿ ਨਤੀਜਾ ਸ਼ਾਮ 4 ਵਜੇ ਐਲਾਨਿਆ ਜਾਵੇਗਾ। ਪ੍ਰੀਖਿਆ ਵਿੱਚ 79 ਹਜ਼ਾਰ ਉਮੀਦਵਾਰ ਰਜਿਸਟਰਡ ਹੋਏ ਸਨ। ਉਨ੍ਹਾਂ ਦੱਸਿਆ ਕਿ ਨਤੀਜਾ ਬੋਰਡ ਦੀ ਵੈੱਬਸਾਈਟ www.rajeduboard.rajasthan.gov.in 'ਤੇ ਅਪਲੋਡ ਕੀਤਾ ਜਾਵੇਗਾ।
ਸੀਨੀਅਰ ਸੈਕੰਡਰੀ (12ਵੀਂ ਕਲਾਸ) ਦੀ ਪੂਰਕ ਪ੍ਰੀਖਿਆ ਦੇ ਨਤੀਜੇ ਆਰਬੀਐਸਈ ਰਾਜਸਥਾਨ ਬੋਰਡ ਵੱਲੋਂ 9 ਸਤੰਬਰ 2019 ਨੂੰ ਐਲਾਨੇ ਗਏ ਸਨ। 12ਵੀਂ ਦੀ ਪ੍ਰੀਖਿਆ ਵਿੱਚ 3400 ਵਿਦਿਆਰਥੀਆਂ ਨੇ ਹਿੱਸਾ ਲਿਆ। ਰਾਜਸਥਾਨ ਬੋਰਡ ਦੀ ਸੀਨੀਅਰ ਸੈਕੰਡਰੀ ਸਾਇੰਸ, ਕਾਮਰਸ ਅਤੇ ਆਰਟਸ ਕੰਪਾਰਟਮੈਂਟਲ ਪ੍ਰੀਖਿਆ 1 ਅਗਸਤ ਤੋਂ 3 ਅਗਸਤ 2019 ਤੱਕ ਰੱਖੀ ਗਈ ਸੀ।
ਸਾਲਾਨਾ ਪ੍ਰੀਖਿਆ ਵਿੱਚ ਆਰਬੀਐਸਈ 10ਵੀਂ ਦਾ ਨਤੀਜਾ 79.85 ਫੀਸਦੀ ਰਿਹਾ ਸੀ। ਲੜਕੀਆਂ 80.35 ਪ੍ਰਤੀਸ਼ਤ ਅਤੇ ਲੜਕੇ 79.45 ਪ੍ਰਤੀਸ਼ਤ ਪਾਸ ਹੋਏ ਸਨ। ਪਿਛਲੇ ਕੁਝ ਸਾਲਾਂ ਤੋਂ ਰਾਜਸਥਾਨ ਬੋਰਡ ਮੈਰਿਟ ਸੂਚੀ ਜਾਰੀ ਨਹੀਂ ਕਰਦਾ।
4 ਸਟੇਪਸ ਵਿੱਚ ਵੇਖ ਸਕੋਗੇ RBSE 10th ਸਪਲੀਮੈਂਟਰੀ ਨਤੀਜਾ--
ਸਟੇਪ 1 - ਬੋਰਡ ਦੀ ਵੈਬਸਾਈਟ, rajeduboard.rajasthan.gov.in ਜਾਂ rajresults.nic.in 'ਤੇ ਜਾਓ।
ਸਟੇਪ 2- ਇਥੇ RBSE 10th Supplementary Result 2019 ਲਿੰਕ ਉੱਤੇ ਕਲਿੱਕ ਕਰੋ।
ਸਟੇਪ 3- ਆਪਣਾ ਰੋਲ ਨੰਬਰ ਭਰੋ ਅਤੇ ਫਿਰ ਸਬਮਿਟ ਬਟਨ ਉੱਤੇ ਕਲਿੱਕ ਕਰੋ।
ਸਟੇਪ 4- ਹੁਣ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ, ਜਿਸ ਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ।