RBSE 8th result 2019: ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (ਆਰਬੀਐਸਈ) 7 ਜੂਨ ਨੂੰ ਸ਼ਾਮ 4 ਵਜੇ 8ਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ। ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਵੀਰਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਭਲਕੇ ਸ਼ਾਮ 4 ਵਜੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ 8ਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ। ਅਜਮੇਰ ਤੋਂ ਬੋਰਡ ਦੇ ਅਫ਼ਸਰ ਨਤੀਜਾ ਜਾਰੀ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਲਗਭਗ 11 ਲੱਖ ਵਿਦਿਆਰਥੀ 8ਵੀਂ ਦੀ ਪ੍ਰੀਖਿਆ ਚ ਸ਼ਾਮਲ ਹੋਏ ਹਨ। ਨਤੀਜਾ ਜਾਰੀ ਹੋਣ ਤੇ ਵਿਦਿਆਰਥੀ ਲਾਈਵ ਹਿੰਦੁਸਤਾਨ ਦੀ ਵੈਬਾਈਟ ਤੇ ਵੀ ਨਤੀਜੇ ਦੇਖ ਸਕਣਗੇ। 8ਵੀਂ ਦੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਵੀ ਆਪਣਾ ਨਤੀਜਾ ਜਾਂਚ ਸਕਣਗੇ।
www.rajeduboard.rajasthan.gov.in
.