ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋਵੇਗੀ 20,000 ਖਾਲੀ ਆਸਾਮੀਆਂ ’ਤੇ ਭਰਤੀ

ਹਰਿਆਣਾ ’ਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋਵੇਗੀ 20,000 ਖਾਲੀ ਆਸਾਮੀਆਂ ’ਤੇ ਭਰਤੀ

ਹਰਿਆਣਾ ਦੀ ਭਾਜਪਾ ਸਰਕਾਰ ਵੱਖੋ–ਵੱਖਰੇ ਵਿਭਾਗਾਂ ਵਿੱਚ ਖ਼ਾਲੀ ਪਈਆਂ 20 ਹਜ਼ਾਰ ਆਸਾਮੀਆਂ ਉੱਤੇ ਨਿਯੁਕਤੀ ਲਈ ਛੇਤੀ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰੇਗੀ। ਖ਼ਬਰ ਏਜੰਸੀ ‘ਭਾਸ਼ਾ’ ਮੁਤਾਬਕ ਸੂਬਾ ਵਿਧਾਨ ਸਭਾ ਦੇ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਸੰਭਾਵੀ ਚੋਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ।

 

 

ਇੱਕ ਅਧਿਕਾਰਤ ਬਿਆਨ ਮੁਤਾਬਕ ਮੁੱਖ ਮੰਤਰੀ ਮਨੋਹਰਲਾਲ ਖੱਟਰ ਨੇ ਝੱਜਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਸਨਿੱਚਰਵਾਰ ਨੂੰ 20,000 ਖ਼ਾਲੀ ਪਈਆਂ ਆਸਾਮੀਆਂ ਉੱਤੇ 3 ਮਹੀਨਿਆਂ ਦੇ ਅੰਦਰ ਨਿਯੁਕਤੀ ਪ੍ਰਕਿਰਿਆ ਅਗਲੇ 3 ਮਹੀਨਿਆਂ ਅੰਦਰ ਮੁਕੰਮਲ ਕਰਨ ਦਾ ਐਲਾਨ ਕੀਤਾ।

 

 

ਇਨ੍ਹਾਂ 20,000 ਭਰਤੀਆਂ ਵਿੱਚੋਂ 5,000 ਭਰਤੀਆਂ ਪੁਲਿਸ ਵਿਭਾਗ ਵਿੱਚ ਹੋਣਗੀਆਂ।

 

 

ਹਰਿਆਣਾ ਸਰਕਾਰ ਦੇ ਸਿਹਤ ਖੇਤਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਸ੍ਰੀ ਖੱਟਰ ਨੇ ਦੱਸਿਆ ਕਿ ਸਾਲ 2014 ਦੌਰਾਨ ਐੱਮਬੀਬੀਐੱਸ ਵਿੱਚ 700 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ ਤੇ 2019 ਵਿੱਚ ਇਹ ਗਿਣਤੀ ਵਧ ਕੇ 1,450 ਤੱਕ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਮੈਟਰੋ ਰੇਲ ਹੁਣ ਹਰਿਆਣਾ ਦੇ ਝੱਜਰ ਜ਼ਿਲ੍ਹੇ ’ਚ ਸਥਿਤ ਪਿੰਡ ਬਦਾਸਾ ਵਿਖੇ ਸਥਾਪਤ ਨੈਸ਼ਨਲ ਕੈਂਸਰ ਇੰਸਟੀਚਿਊਟ ਤੱਕ ਚਲਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment for 20000 vacancies will be done before Assembly Elections in Haryana