ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਪ੍ਰੋਬੇਸ਼ਨਰੀ ਕਲਰਕ ਦੀਆਂ 385 ਆਸਾਮੀਆਂ ਲਈ ਹੋ ਰਹੀ ਭਰਤੀ

ਬੈਂਕ ਪ੍ਰੋਬੇਸ਼ਨਰੀ ਕਲਰਕ ਦੀਆਂ 385 ਆਸਾਮੀਆਂ ਲਈ ਹੋ ਰਹੀ ਭਰਤੀ

ਸਾਊਥ ਇੰਡੀਅਨ ਬੈਂਕ ਨੇ ਪ੍ਰੋਬੇਸ਼ਨਰੀ ਕਲਰਕ ਦੀਆਂ ਨਿਯੁਕਤੀਆਂ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 385 ਆਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਵਿੱਚੋਂ 75 ਆਸਾਮੀਆਂ ਉੱਤਰੀ ਜ਼ੋਨ ਲਈ ਵੀ ਹਨ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ–ਕਸ਼ਮੀਰ ਜਿਹੇ ਸੂਬੇ ਵੀ ਸ਼ਾਮਲ ਹਨ।

 

 

ਉੱਤਰੀ ਜ਼ੋਨ ਵਿੱਚ ਸ਼ਾਮਲ ਬਾਕੀ ਦੇ ਸੁਬਿਆਂ ’ਚ ਅਸਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਗੋਆ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓੜੀਸ਼ਾ, ਰਾਜਸਥਾਨ, ਸਿੱਕਿਮ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਬੰਗਾਲ ਸ਼ਾਮਲ ਹਨ।

 

 

ਇੰਝ ਹੀ ਦੱਖਣੀ ਜ਼ੋਨ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਪੁੱਦੂਚੇਰੀ, ਤਾਮਿਲ ਨਾਡੂ ਤੇ ਤੇਲੰਗਾਨਾ ਜਿਹੇ ਸੂਬੇ ਸ਼ਾਮਲ ਹਨ।

 

 

ਇੱਛੁਕ ਤੇ ਯੋਗ ਉਮੀਦਵਾਰ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਜੂਨ, 2019 ਹੈ। ਕਿਸੇ ਮਾਨਤਾ ਪ੍ਰਾਪਤ ਸੰਸਥਾਨ/ਯੂਨੀਵਰਸਿਟੀ ਤੋਂ ਘੱਟੋ–ਘੱਟ 60 ਫ਼ੀ ਸਦੀ ਅੰਕਾਂ ਨਾਲ ਪਾਸ ਬੀ.ਏ. ਪਾਸ ਉਮੀਦਵਾਰ ਹੀ ਇਸ ਲਈ ਅਰਜ਼ੀਆਂ ਦੇ ਸਕਦੇ ਹਨ।

 

 

ਇਨ੍ਹਾਂ ਆਸਾਮੀਆਂ ਲਈ ਤਨਖ਼ਾਹ ਸਕੇਲ 11,765 ਤੋਂ 31,540 ਰੁਪਏ ਹੈ। ਉਮੀਦਵਾਰ ਦੀ ਉਮਰ 30 ਜੂਨ, 2019 ਨੂੰ ਵੱਧ ਤੋਂ 25 ਵਰ੍ਹੇ ਹੋਣੀ ਚਾਹੀਦੀ ਹੈ ਭਾਵ ਉਮੀਦਵਾਰ ਦਾ ਜਨਮ 1 ਜੁਲਾਈ, 1993 ਤੋਂ ਪਹਿਲਾਂ ਤੇ 20 ਜੂਨ, 200 ਤੋਂ ਬਾਅਦ ਨਾ ਹੋਇਆ ਹੋਵੇ।

 

 

ਉਮਰ ਦੀ ਇਸ ਹੱਦ ਵਿੱਚ ਐੱਸਸੀ/ਐੱਸਟੀ ਵਰਗ ਦੇ ਉਮੀਦਵਾਰ ਨੂੰ ਪੰਜ ਸਾਲਾਂ ਦੀ ਛੋਟ ਦਿੱਤੀ ਜਾਵੇਗੀ।

 

 

[ ਹੋਰ ਜਾਣਕਾਰੀ ਲਈ ਇਸ ਸਤਰ ’ਤੇ ਕਲਿੱਕ ਕਰੋ ]

 

 

ਫ਼ੋਨ: 1800-425-1809/ 1800-102-9408
ਈ–ਮੇਲ: careers@sib.co.in

ਵੈੱਬਸਾਈਟ : www.southindianbank.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment is going on for 385 posts of Bank Probationary Clerks