ਅਗਲੀ ਕਹਾਣੀ

JE (ਸਿਵਲ) ਦੀਆਂ 100 ਆਸਾਮੀਆਂ ਲਈ ਹੋ ਰਹੀ ਭਰਤੀ

JE (ਸਿਵਲ) ਦੀਆਂ 100 ਆਸਾਮੀਆਂ ਲਈ ਹੋ ਰਹੀ ਭਰਤੀ

ਉਤਰਾਖੰਡ ਸੁਬਾਰਡੀਨੇਟ ਸਰਵਿਸੇਜ਼ ਸਿਲੈਕਸ਼ਨ ਕਮਿਸ਼ਨ (USSSC) ਨੇ ਜੂਨੀਅਰ ਇੰਜੀਨੀਅਰ (ਸਿਵਲ) ਦੀਆਂ 100 ਆਸਾਮੀਆਂ ਉੱਤੇ ਨਿਯੁਕਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀਆਂ ਉਤਰਾਖੰਡ ਪੇਅਜਲ ਸਰੋਤ ਵਿਕਾਸ ਤੇ ਨਿਰਮਾਣ ਨਿਗਮ ਅਧੀਨ ਕੀਤੀਆਂ ਜਾਣਗੀਆਂ। ਇੱਛੁਕ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਆੱਨਲਾਈਨ ਅਰਜ਼ੀਆਂ ਦੇ ਸਕਦੇ ਹਨ।

 

 

ਆੱਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 25 ਅਗਸਤ, 2019 ਹੈ। ਹਰ ਤਰ੍ਹਾਂ ਦੇ ਰਾਖਵੇਂਕਰਨ ਤੇ ਉਮਰ ਦੀ ਹੱਦ ਵਿੱਚ ਛੋਟ ਦਾ ਲਾਭ ਸੂਬੇ ਦੇ ਮੂਲ ਨਿਵਾਸੀਆਂ ਨੂੰ ਹੀ ਮਿਲੇਗਾ।

 

 

ਹੋਰ ਰਾਜਾਂ ਦੇ ਉਮੀਦਵਾਰ ਜਨਰਲ ਵਰਗ ਵਿੱਚ ਹੀ ਆਉਣਗੇ। ਉਂਝ ਕੁੱਲ 100 ਵਿੱਚੋਂ 66 ਆਸਾਮੀਆਂ ਜਨਰਲ ਵਰਗ ਲਈ ਹੀ ਹਨ। ਇਨ੍ਹਾਂ ਆਸਾਮੀਆਂ ਲਈ ਕਿਸੇ ਵੀ ਮਾਨਤਾ–ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ।

 

 

ਇਨ੍ਹਾਂ ਆਸਾਮੀਆਂ ਲਈ ਤਨਖ਼ਾਹ 44,900 ਰੁਪਏ ਤੋਂ ਲੈ ਕੇ 1,42,4,000 ਰੁਪਏ ਹੈ।

 

 

ਆਮ/ਓਬੀਸੀ ਤੇ ਹੋਰ ਰਾਜਾਂ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 300 ਰੁਪਏ ਹੈ। ਉੱਤਰਾਖੰਡ ਦੇ ਐੱਸਸੀ/ਐੱਸਟੀ/ਦਿੱਵਯਾਂਗ ਉਮੀਦਵਾਰਾਂ ਲਈ 150 ਰੁਪਏ ਹੈ।

 

 

[ ਇਨ੍ਹਾਂ ਆਸਾਮੀਆਂ ਬਾਰੇ ਹੋਰ ਜਾਣਕਾਰੀ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਆੱਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ : 25 ਅਗਸਤ, 2019

 

ਆੱਨਲਾਈਨ ਪ੍ਰੀਖਿਆ ਫ਼ੀਸ ਭੁਗਤਾਨ ਦੀ ਆਖ਼ਰੀ ਤਰੀਕ: 27 ਅਗਸਤ, 2019

 

ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ www.sssc.uk.gov.in


ਈਮੇਲ : chayanayog@gmail.com


ਫ਼ੋਨ : 0135-2669658

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment is on for 100 posts of Civil JEs