ਭਾਰਤ ਦੀ ਸੁਪਰੀਮ ਕੋਰਟ ਵਿੱਚ ਸੀਨੀਅਰ ਨਿੱਜੀ ਸਹਾਇਕ ਅਤੇ ਨਿੱਜੀ ਸਹਾਇਕ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਕੁੱਲ 58 ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 35 ਅਸਾਮੀਆਂ ਸੀਨੀਅਰ ਨਿੱਜੀ ਸਹਾਇਕ ਲਈ ਅਤੇ 23 ਅਸਾਮੀਆਂ ਨਿੱਜੀ ਸਹਾਇਕ ਲਈ ਹਨ।
ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣੀ ਪਏਗੀ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 24 ਅਕਤੂਬਰ 2019 ਹੈ। ਖਾਲੀ ਅਸਾਮੀਆਂ, ਯੋਗਤਾ ਅਤੇ ਦਰਖਾਸਤ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅੱਗੇ ਪੜ੍ਹੋ:
ਸੀਨੀਅਰ ਨਿੱਜੀ ਸਹਾਇਕ, ਪੋਸਟ: 35
ਯੋਗਤਾ:
ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਚ ਬੈਚਲਰ ਦੀ ਡਿਗਰੀ।
- ਅੰਗ੍ਰੇਜ਼ੀ ਚ ਸ਼ਾਰਟਹੈਂਡ ਦੀ ਗਤੀ 110 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ ਤੇ ਕੰਪਿਊਟਰ ’ਤੇ ਟਾਈਪ ਕਰਨ ਦੀ ਗਤੀ 40 ਸ਼ਬਦ ਪ੍ਰਤੀ ਮਿੰਟ ਹੋਵੇ।
- ਸਟੈਨੋਗ੍ਰਾਫਰ ਜਾਂ ਸਟੈਨੋਟਾਈਪਿਸਟ ਵਜੋਂ ਕੰਮ ਕਰਨ ਦਾ ਘੱਟੋ ਘੱਟ ਦੋ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ।
ਤਨਖਾਹ: 47,600 ਰੁਪਏ।
ਉਮਰ ਹੱਦ: ਵੱਧ ਤੋਂ ਵੱਧ 32 ਸਾਲ।
ਨਿੱਜੀ ਸਹਾਇਕ, ਪੋਸਟ: 23
ਯੋਗਤਾ:
ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਚ ਬੈਚਲਰ ਦੀ ਡਿਗਰੀ।
- ਅੰਗ੍ਰੇਜ਼ੀ ਚ ਸ਼ਾਰਟਹੈਂਡ ਦੀ ਗਤੀ 100 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ ਤੇ ਕੰਪਿਊਟਰ ’ਤੇ ਟਾਈਪਿੰਗ ਦੀ ਗਤੀ 40 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਤਨਖਾਹ: 44,900 ਰੁਪਏ।
ਉਮਰ ਹੱਦ: ਵੱਧ ਤੋਂ ਵੱਧ 27 ਸਾਲ.
ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ: 24 ਅਕਤੂਬਰ 2019
ਵਧੇਰੇ ਜਾਣਕਾਰੀ ਇੱਥੇ:
ਵੈੱਬਸਾਈਟ: https://sci.gov.in
ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ
.