ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਤਰੀਕ ਨੂੰ ਜਾਰੀ ਹੋ ਸਕਦੈ IAS ਪ੍ਰੀਲਿਮਿਨਰੀ ਪ੍ਰੀਖਿਆ ਦਾ ਨਤੀਜਾ

ਕਦੋਂ ਨਿੱਕਲੇਗਾ ਆਈਏਐੱਸ ਪ੍ਰੀਲਿਮਿਨਰੀ ਦਾ ਨਤੀਜਾ?

UPSC ਦੀ ਪ੍ਰੀਲਿਮਿਨਰੀ ਪ੍ਰੀਖਿਆ ਬੀਤੀ 2 ਜੂਨ ਨੂੰ ਹੋਈ ਸੀ। ਇਸ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਹੁਣ ਨਤੀਜਿਆਂ ਦੀ ਉਡੀਕ ਹੈ।

 

 

ਇਸ ਪ੍ਰੀਖਿਆ ਦੇ ਨਤੀਜਿਆਂ ਬਾਰੇ ਹਾਲੇ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਨਤੀਜਾ 10 ਜੁਲਾਈ ਤੱਕ ਜਾਰੀ ਕੀਤਾ ਜਾ ਸਕਦਾ ਹੈ।

 

 

ਪ੍ਰੀਲਿਮਿਨਰੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਮੇਨ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਯੂਪੀਐੈੱਸਸੀ ਦੀ ਮੇਨ ਪ੍ਰੀਖਿਆ 20 ਸਤੰਬਰ, 2019 ਨੂੰ ਹੋਵੇਗੀ। ਤਿੰਨ ਪੜਾਵਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਤੀਜੇ ਤੇ ਆਖ਼ਰੀ ਗੇੜ ਵਿੱਚ ਇੰਟਰਵਿਊ ਹੁੰਦਾ ਹੈ।

 

 

ਇੰਟਰਵਿਊ 275 ਨੰਬਰਾਂ ਦਾ ਹੁੰਦਾ ਹੈ, ਜਿਸ ਨੂੰ ਪਾਸ ਕਰਨ ਤੋਂ ਬਾਅਦ ਸਿਵਲ ਸਰਵਿਸ ਆਫ਼ੀਸਰ ਦੇ ਅਹੁਦੇ ਉੱਤੇ ਨਿਯੁਕਤੀ ਹੁੰਦੀ ਹੈ। ਪ੍ਰੀ–ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ 200 ਵਿੱਚੋਂ 66 ਅੰਕ ਭਾਵ 33% ਨੰਬਰ ਲੈਣੇ ਹੁੰਦੇ ਹਨ। ਇਸ ਤੋਂ ਬਿਨਾ ਯੂਪੀਐੱਸਸੀ ਦੀ ਮੇਨ ਪ੍ਰੀਖਿਆ ਵਿੱਚ ਦਾਖ਼ਲਾ ਨਹੀਂ ਹੁੰਦਾ।

 

 

ਅਧਿਕਾਰਤ ਵੈੱਬਸਾਈਟ www.upsc.gov.in ਉੱਤੇ ਜਾ ਕੇ UPSC Civil Services Prelims Result 2019  ਉੱਤੇ ਕਲਿੱਕ ਕਰੋ ਤੇ ਫਿਰ What’s New ਸੈਕਸ਼ਨ ਉੱਤੇ ਕਲਿੱਕ ਕਰੋ। ਤਦ ਇੱਕ PDF ਫ਼ਾਈਲ ਖੁੱਲ੍ਹੇਗੀ। ਉਸ ਵਿੱਚ ਆਪਣਾ ਨੰਬਰ ਲੱਭੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Result of IAS Preliminary Exam may be announced on this date