ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

375 CHT ਤੇ 1558 HT ਅਧਿਆਪਕਾਂ ਦੀ ਸਿੱਧੀ ਭਰਤੀ ਦਾ ਨਤੀਜਾ ਐਲਾਨਿਆ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਅੱਜ ਚੰਡੀਗੜ੍ਹ ਵਿਖੇ 375 ਸੀ.ਐੱਚ.ਟੀ ਤੇ 1558 ਐੱਚ. ਟੀ. ਅਧਿਆਪਕਾਂ ਦੀ ਸਿੱਧੀ ਭਰਤੀ ਦੇ ਆਨ ਲਾਈਨ ਨਤੀਜੇ ਦਾ ਐਲਾਨ ਕੰਪਿਊਟਰ ਦਾ ਬਟਨ ਦਬਾ ਕੇ ਕੀਤਾ।

 

ਸਿੱਖਿਆ ਵਿਭਾਗ ਵੱਲੋਂ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ-ਕਮ-ਡਾਇਰੈਕਟਰ ਜਰਨਲ ਸਕੂਲ ਸਿੱਖਿਆ, ਪੰਜਾਬ ਵੱਲੋਂ 375 ਸੀ.ਐੱਚ.ਟੀ ਅਤੇ 1558 ਐੱਚ.ਟੀ.ਅਧਿਆਪਕਾਂ ਦੀ ਸਿੱਧੀ ਭਰਤੀ ਲਈ ਇਸ ਸਾਲ 9 ਮਾਰਚ ਨੂੰ ਦਿੱਤੇ ਗਏ ਇਸ਼ਤਿਹਾਰ ਅਤੇ 20,21 ਜੁਲਾਈ ਨੂੰ ਲਈ ਗਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ  ਹੈ।

 

 

ਸਿੱਖਿਆ ਮੰਤਰੀ  ਨੇ ਦੱਸਿਆ ਕਿ ਸੀ.ਐੱਚ.ਟੀ ਦੀ ਭਰਤੀ ਲਈ 4543 ਅਤੇ ਐਚ.ਟੀ. ਦੀ ਭਰਤੀ ਲਈ 7314 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਇਮਰੀ  ਵਰਗ ਲਈ ਸਰਕਾਰ ਵੱਲੋਂ ਵਿਭਾਗ  ਵਿੱਚ ਪਹਿਲਾਂ ਹੀ ਵੱਖ-ਵੱਖ ਕੈਟਾਗਰੀਆਂ ਅਧੀਨ ਕੰਮ ਕਰਦੇ ਸਰਕਾਰੀ ਅਧਿਆਪਕਾਂ ਨੂੰ ਸਿੱਧੀ ਭਰਤੀ ਦਾ ਮੌਕਾ ਦਿੱਤਾ ਗਿਆ ਹੈ।

 

ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਉਪਰੋਕਤ ਪ੍ਰੀਖਿਆ ਪਾਸ ਅਧਿਆਪਕਾਂ ਲਈ ਇਹ ਬਹੁਤ ਸੁਨਹਿਰਾ ਅਵਸਰ ਹੈ ਕਿਉਂਕਿ ਉਹ ਜਵਾਨੀ ਦੀ ਉਮਰ ’ਚ ਹੀ ਸੀ.ਐੱਚ.ਟੀ ਤੇ ਐੱਚ.ਟੀ ਬਣ ਜਾਣਗੇ, ਇਸ ਕਰਕੇ ਉਹਨਾਂ ਲਈ ਅਗਲੇਰੀ ਵਿਭਾਗੀ ਤਰੱਕੀ ਵਿੱਚ ਬਹੁਤ ਮੌਕੇ ਆਉਂਣਗੇ।

 

ਉਨ੍ਹਾਂ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਮਾਹਿਰਾਂ ਵੱਲੋਂ ਉਪਰੋਕਤ ਦੋਵੇਂ ਕੈਟਾਗਰੀਆਂ ਦੇ ਅਧਿਆਪਕਾਂ ਲਈ ਪ੍ਰੀਖਿਆ ਦਾ ਪੈਟਰਨ ਇਸ ਢੰਗ ਨਾਲ਼ ਤਿਆਰ ਕੀਤਾ ਗਿਆ ਸੀ ਕਿ ਬੱਚਿਆਂ ਨੂੰ ਪੜ੍ਹਾਉਣ ਵੇਲੇ ਵੱਧ ਤੋਂ ਵੱਧ ਕੰਮ ਆਉਣ। ਉਦਾਹਰਣ ਦੇ ਤੌਰ ਤੇ ਇਨਾਂ ਪ੍ਰਸ਼ਨਾਂ ਚ ਆਮ ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ, ਪੰਜਾਬੀ ਸਭਿਆਚਾਰ, ਵਾਤਾਵਰਨ, ਮੈਨੇਜਮੈਂਟ, ਕੰਪਿਉਟਰ ਸਿੱਖਿਆ, ਖੇਤਰ ਨਾਲ਼ ਸਬੰਧਿਤ ਮਸਲਿਆਂ ਆਦਿ ਨਾਲ਼ ਜੁੜੀ ਜਾਣਕਾਰੀ ਪਰੋਸੀ ਗਈ ਸੀ।

 

ਉਨ੍ਹਾਂ ਦੱਸਿਆ ਕਿ ਸੀ.ਐੱਚ.ਟੀ. ਤੇ ਐੱਚ.ਟੀ. ਦੀ ਸਿੱਧੀ ਭਰਤੀ ਲਈ ਸ਼ੁਰੂ ਤੋਂ ਲੈ ਕੇ ਆਖ਼ੀਰ ਤੱਕ ਸਾਰੀ ਤਿਆਰੀ ਅਤੇ ਕਾਰਵਾਈ ਕੰਪਿਊਟਰੀਕਰਨ ਤੇ ਅਧਾਰਿਤ ਹੈ ਤੇ ਇਸ ਨੂੰ ਦਖ਼ਲਅੰਦਾਜ਼ੀ ਅਤੇ ਬਾਹਰੀ ਪ੍ਰਭਾਵਾਂ ਤੋਂ ਮੁਕਤ ਰੱਖ ਕੇ ਸ਼ੁੱਧ ਪਾਰਦਰਸ਼ੀ ਤੇ ਭਰੋਸੇਯੋਗਤਾ ਦੀ ਕਸਵੱਟੀ ਤੇ ਪੂਰਾ ਉਤਾਰਿਆ ਗਿਆ ਹੈ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Results of direct recruitment of 375 CHT and 1558 HT teachers