ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB Group D : 4 ਲੱਖ ਅਰਜ਼ੀਆਂ ਨੂੰ ਰੱਦ ਕਰਨ 'ਤੇ ਰੇਲਵੇ ਨੇ ਜਾਰੀ  ਕੀਤਾ ਨੋਟਿਸ  


RRB Group D : ਰੇਲਵੇ ਭਰਤੀ ਬੋਰਡ ਨੇ ਗਰੁੱਪ ਡੀ ਦੇ ਅਰਜ਼ੀ ਰੱਦ ਹੋਣ ਦੇ ਮਾਮਲੇ ਵਿੱਚ ਇਕ ਨੋਟਿਸ ਜਾਰੀ ਕੀਤਾ ਹੈ। ਰੇਲਵੇ ਭਰਤੀ ਬੋਰਡ ਦੀ ਵੈਬਸਾਈਟ 'ਤੇ ਜਾਰੀ ਕੀਤੇ ਨੋਟਿਸ ਵਿੱਚ ਲਿਖਿਆ ਹੈ ਕਿ ਫ਼ੋਟੋ ਅਤੇ ਸਾਇਨ ਦੇ ਆਧਾਰ ਉੱਤੇ ਜਿਹੜੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਉਨ੍ਹਾਂ ਦੀ ਸ਼ਿਕਾਇਤ ਸਾਨੂੰ ਮਿਲੀ ਹੈ ਅਤੇ ਅਸੀਂ ਉਨ੍ਹਾਂ ਸਾਰੀਆਂ ਅਰਜ਼ੀਆਂ ਦੀ ਪੜਤਾਲ ਕਰ ਰਹੇ ਹਾਂ।

 

ਆਖ਼ਰੀ ਫੈਸਲਾ ਹਰ ਉਮੀਦਵਾਰ ਨੂੰ ਈਮੇਲ ਅਤੇ ਐਸਐਮਐਸ ਰਾਹੀਂ 31 ਅਗਸਤ 2019 ਤਕ ਦੱਸ ਦਿੱਤਾ ਜਾਵੇਗਾ। ਸਾਰੇ ਉਮੀਦਵਾਰਾਂ ਨੂੰ ਨਿਯਮਿਤ ਤੌਰ 'ਤੇ ਰੇਲਵੇ ਦੀਆਂ ਅਧਿਕਾਰਤ ਵੈਬਸਾਈਟਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਦੱਸ ਦੇਈਏ ਕਿ ਰੇਲਵੇ ਨੇ 4 ਲੱਖ ਅਰਜ਼ੀ ਰੱਦ ਕਰਨ ਦੇ ਕੇਸ ਦਾ ਕੋਈ ਜਵਾਬ ਨਹੀਂ ਦਿੱਤਾ ਸੀ। ਇਹ ਨੋਟਿਸ ਆਰਆਰਬੀ ਦੀ ਵੈੱਬਸਾਈਟ 'ਤੇ 11 ਅਗਸਤ ਦੀ ਸ਼ਾਮ ਨੂੰ ਜਾਰੀ ਕੀਤਾ ਸੀ।

 

ਅਰਜ਼ੀਆਂ ਦੀ ਪੜਤਾਲ ਕਰਨ ਦਾ ਆਖ਼ਰੀ ਦਿਨ 31 ਅਗਸਤ ਸੀ। 4 ਲੱਖ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਪਰ ਰੇਲਵੇ ਨੇ 10 ਦਿਨਾਂ ਤੱਕ ਕੋਈ ਨੋਟਿਸ ਨਹੀਂ ਲਿਆ। ਅਜਿਹੀ ਸਥਿਤੀ ਵਿੱਚ ਉਮੀਦਵਾਰ ਬਹੁਤ ਪਰੇਸ਼ਾਨ ਸਨ ਅਤੇ ਐਨਡੀਟੀਵੀ ਨੂੰ ਮੇਲ ਅਤੇ ਕਾਲ ਕਰ ਰਹੇ ਸਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB group d recruitment : Railway released notice on 4 lakh application rejections