ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB JE Exam Update: 22 ਮਈ ਨੂੰ ਹੋਵੇਗੀ CBT ਪ੍ਰੀਖਿਆ

RRB JE Exam Update: 22 ਮਈ ਨੂੰ ਹੋਵੇਗੀ CBT ਪ੍ਰੀਖਿਆ

RRB JE recruitment 2019: ਰੇਲਵੇ ਭਰਤੀ ਬੋਰਡ ਨੇ ਜੂਨੀਅਰ ਇੰਜਨੀਅਰ ਦੇ ਅਹੁਦੇ ਲਈ ਹੋਣ ਵਾਲੀ ਪ੍ਰੀਖਿਆ ਦੀ ਤਾਰੀਖ ਜਾਰੀ ਕਰ ਦਿੱਤੀ ਹੈ। ਆਰਆਰਬੀ ਨੇ ਆਫੀਸ਼ੀਅਲ ਨੋਟੀਫਿਕੇਸ਼ਨ ਰਾਹੀਂ ਇਸਦੀ ਜਾਣਕਾਰੀ ਦਿੱਤੀ। ਆਰਆਰਬੀ ਜੇਈ ਭਰਤੀ 2019 ਦੀ ਸੀਬੀਟੀ 1 ਪ੍ਰੀਖਿਆ 22 ਮਈ 2019 ਤੋਂ ਸ਼ੁਰੂ ਹੋਵੇਗੀ।

 

ਇਸ ਪ੍ਰੀਖਿਆ ਲਈ ਐਡਮਿਟ ਕਾਰਡ ਪ੍ਰੀਖਿਆ ਤੋਂ ਚਾਰ ਦਿਨ ਪਹਿਲਾਂ ਜਾਰੀ ਕੀਤੇ ਜਾਣਗੇ, ਭਾਵ 22 ਮਈ ਦੀ ਪ੍ਰੀਖਿਆ ਲਈ 18 ਮਈ ਨੂੰ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਉਥੇ ਮੌਕ ਟੈਸਟ ਦਾ ਲਿੰਕ 12 ਮਈ ਤੋਂ ਜਾਰੀ ਕਰ ਦਿੱਤਾ ਜਾਵੇਗਾ ਅਤੇ ਬਿਨੈਕਾਰ ਦੀ ਵਿਅਕਤੀਗਤ ਐਗਜਾਮ ਸਿਟੀ ਅਤੇ ਪ੍ਰੀਖਿਆ ਤਾਰੀਖ ਦਾ ਲਿੰਕ ਛੇਤੀ ਹੀ ਆਰਆਰਬੀ ਦੀ ਵੱਖ–ਵੱਖ ਵੈਬਸਾਈਟ ਉਤੇ ਪਾਇਆ ਜਾਵੇਗਾ। ਇਸ ਤੋਂ ਇਲਾਵਾ ਐਸਸੀ/ਐਸਟੀ ਪਾਸ ਵੀ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।

 

ਜ਼ਿਕਰਯੋਗ ਹੈ ਕਿ ਆਰਆਬੀ ਨੇ ਜੇਈ ਅਹੁਦੇ ਲਈ 13,487 ਅਸਾਮੀਆਂ ਕੱਢੀਆਂ ਸਨ।  ਪ੍ਰੀਖਿਆ ਵਿਚ ਉਮੀਦਵਾਰਾਂ ਦੀ ਚੋਣ ਲਈ 2 ਸਟੇਜ ਵਿਚ ਕੰਪਿਊਟਰ ਬੇਸਡ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ, ਜਿਸ ਦੇ ਬਾਅਦ ਡਾਕੂਮੈਂਟ ਵੇਰੀਫਿਕੇਸ਼ਨ ਅਤੇ ਮੈਡੀਕਲ ਜਾਂਚ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB JE Exam Update: cbt exams started from 22 may and onwards know full details and pattern here