ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB JE Exam Update: ਰੇਲਵੇ ਨੇ ਦਿੱਤਾ ਪ੍ਰੀਖਿਆ-ਭਾਸ਼ਾ ਦੀ ਚੋਣ ਦਾ ਵਿਕਲਪ

RRB JE recruitment 2019: ਆਰਆਰਬੀ (ਰੇਲਵੇ ਭਰਤੀ ਬੋਰਡ) ਦੀ ਕੱਢੀ ਗਈ ਜੂਨੀਅਰ ਇੰਜੀਨਿਅਰ ਦੇ 13,487 ਅਹੁਦਿਆਂ ਦੀ ਭਰਤੀ ਚ ਇਕ ਨਵੀਂ ਜਾਣਕਾਰੀ ਆਈ ਹੈ। ਰੇਲਵੇ ਭਰਤੀ ਬੋਰਡ ਨੇ ਪ੍ਰੀਖਿਆ ਦੀ ਭਾਸ਼ਾ ਦੀ ਚੋਣ ਕਰਨ ਲਈ ਇਕ ਬਟਨ ਬਣਾ ਦਿੱਤਾ ਹੈ ਜਿਸ ਨਾਲ ਉਮੀਦਵਾਰ ਆਪਣੀ ਪ੍ਰੀਖਿਆ ਦੀ ਭਾਸ਼ਾ ਚੁਣ ਸਕਦਾ ਹੈ। ਇਹ ਲਿੰਕ 1 ਮਈ ਤੱਕ ਸਰਗਰਮ (ਐਕਟਿਵ) ਰਹੇਗਾ।

 

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪ੍ਰੀਖਿਆ ਅਸਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕੋਂਕਣੀ, ਮਲਿਆਲਮ, ਮਣੀਪੁਰੀ, ਮਰਾਠੀ, ਉੜੀਸਾ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ ਭਾਸ਼ਾਵਾਂ ਹੋ ਹੋਣਗੀਆਂ। ਅੰਗਰੇਜ਼ੀ ਭਾਸ਼ਾ ਪਹਿਲ ਦੇ ਆਧਾਰ ’ਤੇ ਰਹੇਗੀ।

 

ਜੇਕਰ ਅੰਗਰੇਜ਼ੀ ਭਾਸ਼ਾ ਅਤੇ ਰੀਜਨਲ ਭਾਸ਼ਾ ਦੇ ਪ੍ਰਸ਼ਨ ਵਿਚਕਾਰ ਕੋਈ ਫਰਕ ਪਾਇਆ ਜਾਂਦਾ ਹੈ ਤਾਂ ਅੰਗਰੇਜ਼ੀ ਦਾ ਪ੍ਰਸ਼ਨ ਹੀ ਮੰਨਣਯੋਗ ਸਮਝਿਆ ਜਾਵੇਗਾ।

 

ਜੇਕਰ ਹਾਲੇ ਉਮੀਦਵਾਰ ਭਾਸ਼ਾ ਦੀ ਚੋਣ ਨਹੀਂ ਕਰਦਾ ਹੈ ਤਾਂ ਫਿਰ ਉਸੇ ਭਾਸ਼ਾ ਨੂੰ ਆਖਰੀ ਮੰਨ ਲਿਆ ਜਾਵੇਗਾ ਜਿਹੜੀ ਆਲ-ਲਾਈਨ ਦਰਖ਼ਾਸਤ ਦੌਰਾਨ ਚੁਣੀ ਗਈ ਹੋਵੇਗੀ।

 

ਆਰਆਰਬੀ ਨੇ ਜੇਈ ਅਹੁਦਿਆਂ ’ਤੇ 13,487 ਨੌਕਰੀਆਂ ਕੱਢੀਆਂ ਸਨ। ਜੂਨੀਅਰ ਇੰਜੀਨਿਅਰ -13487, ਜੂਨੀਅਰ ਇੰਜੀਨਿਅਰ (ਆਈ ਟੀ)-29, ਡਿਪੋ ਮਟੀਰਿਅਲ ਸੁਪਰੀਟੈਂਡੈਂਟ-227, ਕੈਮਿਕਲ ਐਂਡ ਮੈਟਰਲਜਿਕਲ ਅਸਿਸਟੈਂਟ-387 ਦੇ ਅਹੁਦੇ ਹਨ।

 

ਪ੍ਰੀਖਿਆ ਚ ਉਮੀਦਵਾਰਾਂ ਦੀ ਚੋਣ ਲਈ 2 ਪੜਾਅਵਾਂ ਚ ਕੰਪਿਊਟਰ ਆਧਾਰਿਤ ਪ੍ਰੀਖਿਆ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਦਸਤਾਵੇਜ਼ਾਂ ਦੀ ਜਾਂਓ ਅਤੇ ਮੈਡੀਕਲ ਪ੍ਰੀਖਿਆ ਹੋਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB JE Exam Update: Select Exam Language At RRB Portals know full details