ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB Level 1 Recruitment: ਰੱਦ ਕੀਤੀਆਂ ਅਰਜ਼ੀਆਂ 'ਤੇ ਰੇਲਵੇ ਮੁੜ ਵਿਚਾਰ ਕਰੇਗੀ, ਪੜ੍ਹੋ ਨਵਾਂ ਨੋਟੀਫਿਕੇਸ਼ਨ

 

ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਰਿਜੈਕਟ ਕੀਤੀਆਂ ਅਰਜ਼ੀਆਂ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਉਮੀਦਵਾਰ ਜਿਨ੍ਹਾਂ ਦੀਆਂ ਅਰਜ਼ੀਆਂ ਵੱਖ-ਵੱਖ ਕਾਰਨਾਂ ਕਰਕੇ ਭਰਤੀ ਸੰਖਿਆ- CEN No.RRC - 01/2019 (Level-1 Posts) ਦੇ ਜਿਹੜੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ ਉਹ ਆਪਣੀਆਂ ਸ਼ਿਕਾਇਤਾਂ ਜਾਂ ਸੁਝਾਅ ਆਰਆਰਬੀ ਨੂੰ ਭੇਜ ਸਕਦੇ ਹਨ। ਭਰਤੀ ਬੋਰਡ ਨੇ ਕਿਹਾ ਹੈ ਕਿ ਉਹ ਇਨ੍ਹਾਂ ਸ਼ਿਕਾਇਤਾਂ ਅਤੇ ਸੁਝਾਵਾਂ 'ਤੇ ਵਿਚਾਰ ਕਰੇਗਾ। ਹਾਲਾਂਕਿ, ਜਿਨ੍ਹਾਂ ਉਮੀਦਵਾਰਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਵੀ ਇਸ ਦਾ ਕਾਰਨ ਦਿੱਤਾ ਗਿਆ ਹੈ।

 

ਹੈਲਪ ਡੈਸਕ ਉੱਤੇ ਕਰੋ ਸ਼ਿਕਾਇਤ 
 

ਆਰਆਰਬੀ ਨੇ ਦੱਸਿਆ ਕਿ ਆਰਆਰਬੀ ਖੇਤਰੀ ਦਫ਼ਤਰਾਂ ਦੀ ਵੈਬਸਾਈਟ ਉੱਤੇ ਦਿੱਤੇ ਗਏ ਲਿੰਕ "ਹੈਲਪ ਡੈਸਕ" ਉੱਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਉਦਾਹਰਣ ਵਜੋਂ, ਪਟਨਾ ਜ਼ੋਨ ਦੇ ਉਮੀਦਵਾਰਾਂ ਨੂੰ ਆਰਆਰਬੀ ਪਟਨਾ ਦੀ ਵੈਬਸਾਈਟ 'ਤੇ ਜਾਣ।

 

23 ਅਗਸਤ ਤੱਕ ਕਰੋ ਸ਼ਿਕਾਇਤ
 

ਆਰਆਰਬੀ ਨੇ ਦੱਸਿਆ ਕਿ ਉਮੀਦਵਾਰ 17 ਅਗਸਤ ਤੋਂ 23 ਅਗਸਤ ਤੱਕ ਰਾਤ 11:59 ਵਜੇ ਤੱਕ ਅਰਜ਼ੀਆਂ ਰੱਦ ਕਰਨ ਬਾਰੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਉਮੀਦਵਾਰ ਆਪਣੀਆਂ ਸ਼ਿਕਾਇਤਾਂ ਈਮੇਲ ਅਤੇ ਐਸਐਮਐਸ ਦੁਆਰਾ ਭੇਜ ਸਕਦੇ ਹਨ। ਬੋਰਡ ਇਸ ਸ਼ਿਕਾਇਤ ਤੋਂ ਬਾਅਦ ਜੋ ਫ਼ੈਸਲਾ ਲਵੇਗਾ ਉਹ ਅੰਤਮ ਹੋਵੇਗਾ। ਇਸ ਤੋਂ ਬਾਅਦ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB Level 1 Recruitment: RRB to reconsider on canceled applications read the new notification