ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRC Group D 2019: ਰੇਲਵੇ ਨੇ ਨਾਰਾਜ਼ ਬਿਨੈਕਾਰਾਂ ਨੂੰ ਦਿੱਤਾ ਮੌਕਾ, ਰੇਲਵੇ ਗਰੁੱਪ ਡੀ ਦਾ ਅਹਿਮ ਨੋਟਿਸ ਜਾਰੀ 

 

RRC Group D 2019: ਰੇਲਵੇ ਭਰਤੀ ਬੋਰਡ ਨੇ ਗਰੁੱਪ ਡੀ ਭਰਤੀ (ਲੇਵਲ -1 ਭਰਤੀ) ਪ੍ਰੀਖਿਆ ਲਈ ਹਜ਼ਾਰਾਂ ਉਮੀਦਵਾਰਾਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਇਕ ਹੋਰ ਨੋਟਿਸ ਜਾਰੀ ਕੀਤਾ ਹੈ। ਅਰਜ਼ੀ ਰੱਦ ਹੋਣ ਤੋਂ ਨਾਰਾਜ਼ ਹੋਏ ਬਿਨੈਕਾਰਾਂ ਲਈ ਰੇਲਵੇ ਨੇ ਇੱਕ ਹੈਲਪਡੈਸਕ ਸ਼ੁਰੂ ਕੀਤਾ ਹੈ।

 

ਹੇਠਾਂ ਦਿੱਤੇ ਸਿੱਧੇ ਲਿੰਕ ਉੱਤੇ ਕਲਿਕ ਕਰਕੇ ਸਿੱਧੇ ਹੈਲਪਡੈਸਕ ਉੱਤੇ ਜਾ ਸਕਦੇ ਹੋ। ਇਹ ਹੈਲਪਡੈਸਕ 17 ਅਗਸਤ, 2019 ਤੋਂ ਸ਼ੁਰੂ ਹੋ ਗਿਆ ਹੈ। ਜੇ ਕੋਈ ਵੀ ਉਮੀਦਵਾਰ ਰੇਲਵੇ ਦੁਆਰਾ ਦਿੱਤੇ ਕਾਰਨਾਂ ਤੋਂ ਅਸੰਤੁਸ਼ਟ ਹੈ, ਤਾਂ ਆਪਣੇ ਆਰਆਰਬੀ ਦੀ ਵੈਬਸਾਈਟ ਉੱਤੇ ਜਾ ਕੇ ਹੈਲਪਡੈਸਕ ਲਿੰਕ ਰਾਹੀਂ ਆਪਣੇ ਇਤਰਾਜ਼ ਦਰਜ ਕਰਵਾ ਸਕਦਾ ਹੈ।

 

ਹੈਲਪਡੈਸਕ ਦਾ ਲਿੰਕ 23 ਅਗਸਤ ਤੱਕ ਐਕਟਿਵ ਰਹੇਗਾ। ਅਜਿਹੀ ਸਥਿਤੀ ਵਿੱਚ, ਅਸੰਤੁਸ਼ਟ ਉਮੀਦਵਾਰ 23 ਅਗਸਤ ਤੱਕ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹੈ।


ਰੇਲਵੇ ਨੇ ਕਿਹਾ ਹੈ ਕਿ ਉਹ ਉਮੀਦਵਾਰਾਂ ਨੂੰ ਐਸਐਮਐਸ ਅਤੇ ਈਮੇਲ ਰਾਹੀਂ ਵੀ ਸੂਚਿਤ ਕਰੇਗਾ। ਰੇਲਵੇ ਦਾ ਫ਼ੈਸਲਾ ਅੰਤਮ ਹੋਵੇਗਾ। ਇਸ ਦੇ ਖ਼ਿਲਾਫ਼ ਕੋਈ ਅਪੀਲ ਸੁਣਵਾਈ ਨਹੀਂ ਕੀਤੀ ਜਾਵੇਗੀ। 31 ਅਗਸਤ ਤੱਕ ਰੇਲਵੇ ਹਰ ਉਮੀਦਵਾਰ ਨੂੰ ਉਸ ਦੇ ਸਵਾਲ ਦਾ ਜਵਾਬ ਦੇਵੇਗਾ।

 

 

ਰੇਲਵੇ ਭਰਤੀ ਬੋਰਡ ਨੇ ਹੈਲਪਡੈਸਕ ਦਾ ਲਿੰਕ ਐਕਟਿਵ ਕਰ ਦਿੱਤਾ ਹੈ। ਇਹ ਇਸ ਦਾ Direct Link - RRC Group help desk
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRC Group D 2019: railway begin helpdesk for candidates whose application rejected check railway level 1 exam latest updates