ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​SBI ਕਰ ਰਿਹੈ ਖ਼ਾਲੀ ਆਸਾਮੀਆਂ ’ਤੇ ਭਰਤੀ, ਤਨਖ਼ਾਹ 76,000 ਰੁਪਏ

​​​​​​​SBI ਕਰ ਰਿਹੈ ਖ਼ਾਲੀ ਆਸਾਮੀਆਂ ’ਤੇ ਭਰਤੀ, ਤਨਖ਼ਾਹ 76,000 ਰੁਪਏ

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸਪੈਸ਼ਲ ਕਾਡਰ ਆਫ਼ੀਸਰ (SCO) ਅਤੇ ਡਿਪਟੀ ਜਨਰਲ ਮੈਨੇਜਰ (DGM) ਦੀਆਂ ਆਸਾਮੀਆਂ ਲਈ ਭਰਤੀ ਖੋਲ੍ਹੀ ਹੈ। ਨੌਜਵਾਨਾਂ ਲਈ ਇਹ ਸ਼ਾਨਦਾਰ ਮੌਕਾ ਹੈ।

 

 

ਇਨ੍ਹਾਂ ਦੋਵੇਂ ਆਸਾਮੀਆਂ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 12 ਅਗਸਤ ਹੈ। ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ https://www.sbi.co.in/ ਉੱਤੇ ਆਪੋ–ਆਪਣੀ ਅਰਜ਼ੀ ਦਾਖ਼ਲ ਕਰ ਸਕਦੇ ਹਨ।

 

 

ਇਨ੍ਹਾਂ ਆਸਾਮੀਆਂ ਉੱਤੇ ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਦੇ ਆਧਾਰ ਉੱਤੇ ਸ਼ਾਰਟ–ਲਿਸਟ ਕੀਤਾ ਜਾਵੇਗਾ; ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

 

 

ਸਟੇਟ ਬੈਂਕ ਆੱਫ਼ ਇੰਡੀਆ ਵੱਲੋਂ ਐਲਾਨੀਆਂ ਆਸਾਮੀਆਂ ਦੇ ਵੇਰਵੇ ਕੁਝ ਇਸ ਪ੍ਰਕਾਰ ਹਨ: ਡਿਪਟੀ ਜਨਰਲ ਮੈਨੇਜਰ (ਕੈਪੀਟਲ ਪਲੈਨਿੰਗ) ਦੀ ਇੱਕ ਆਸਾਮੀ ਹੋਵੇਗੀ। ਇੰਝ ਹੀ ਐੱਸਐੱਮਈ ਕ੍ਰੈਡਿਟ ਐਨਾਲਿਸਟ (ਸੈਕਟਰ ਸਪੈਸ਼ਲਿਸਟ) ਦੀਆਂ 11 ਆਸਾਮੀਆਂ, ਐੱਸਐੱਮਈ ਕ੍ਰੈਡਿਟ ਐਨਾਲਿਸਟ (ਸਟਰੱਕਚਰਿੰਗ) ਦੀਆਂ 4, ਐੱਸਐੱਮਈ ਕ੍ਰੈਡਿਟ ਐਨਾਲਿਸਟ ਦੀਆਂ 10, ਕ੍ਰੈਡਿਟ ਐਨਾਲਿਸਟ ਦੀਆਂ 50 ਅਤੇ ਡਿਪਟੀ ਜਨਰਲ ਮੈਨੇਜਰ (ਏਸੈੱਟ ਲਾਇਬਿਲਿਟੀ ਮੈਨੇਜਮੈਂਟ) ਦੀ ਇੱਕ ਆਸਾਮੀ।

 

 

SBI ਨੇ ਇਨ੍ਹਾਂ ਆਸਾਮੀਆਂ ਉੱਤੇ ਅਰਜ਼ੀਆਂ ਦੇਣ ਲਈ ਯੋਗਤਾ ਇਸ ਪ੍ਰਕਾਰ ਹੈ: ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਐੱਮਬੀਏ, ਬੀ.ਈ. / ਬੀ.ਟੈੱਕ, ਸੀਏ ਕੀਤਾ ਹੋਵੇ। ਸਾਰੀਆਂ ਆਸਾਮੀਆਂ ਲਈ ਵੱਖੋ–ਵੱਖਰੀ ਯੋਗਤਾ ਤੈਅ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਅਧਿਕਾਰਤ ਨੋਟੀਫ਼ਿਕੇਸ਼ਨ ਵੇਖੋ।

 

 

ਡਿਪਟੀ ਜਨਰਲ ਮੈਨੇਜਰ ਦੀਆਂ ਆਸਾਮੀਆਂ ਲਈ ਉਮੀਦਵਾਰਾਂ ਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਾਕੀ ਦੀਆਂ ਆਸਾਮੀਆਂ ਲਈ ਉਮਰ ਦੀ ਉੱਪਰਲੀ ਹੱਦ 35 ਸਾਲ ਹੈ।

 

 

ਡਿਪਟੀ ਜਨਰਲ ਮੈਨੇਜਰ ਲਈ ਤਨਖ਼ਾਹ 68,680 ਰੁਪਏ ਤੋਂ ਲੈ ਕੇ 76,520 ਰੁਪਏ ਹੈ ਤੇ ਬਾਕੀ ਦੀਆਂ ਆਸਾਮੀਆਂ ਲਈ 42,020 ਰੁਪਏ ਤੇ 51,490 ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI announces vacancies Salary Rs 76000