SBI PO Prelims result 2019: ਐਸਬੀਆਈ ਨੇ ਪ੍ਰੋਬੇਸ਼ਨਰੀ ਅਫ਼ਸਰ (PO) ਅਹੁਦਿਆਂ ਲਈ ਕਰਵਾਈ ਗਈ ਪ੍ਰੀਲਿਮਸ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਐਸਬੀਆਈ ਦੀ ਅਧਿਕਾਰਤ ਵੈਸਸਾਈਟ sbi.co.in ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਦੱਸ ਦੇਈਏ ਕਿ ਇਸ ਦੀ ਆਨ-ਲਾਈਨ ਸ਼ੁਰੂਆਤੀ ਪ੍ਰੀਖਿਆ 8 ਤੇ 9 ਜੂਨ ਤਕ ਕਰਵਾਈ ਗਈ ਸੀ। ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਪ੍ਰੀਖਿਾ ਚ ਸਫਲਤਾ ਹਾਸਲ ਕਰ ਲਈ ਹੈ, ਉਨ੍ਹਾਂ ਨੂੰ 20 ਜੁਲਾਈ ਨੂੰ ਕਰਵਾਈ ਜਾਣ ਵਾਲੀ ਐਸਬੀਆਈ ਮੁੱਖ ਪ੍ਰੀਖਿਆ ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ ਇੰਡੀਆ ਨੇ ਅਪ੍ਰੈਲ ਚ ਪ੍ਰੋਬੇਸ਼ਨਰੀ ਅਫ਼ਸਰ ਦੇ 2000 ਹਜ਼ਾਰ ਅਹੁਦਿਆਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਇਨ੍ਹਾਂ ਅਹੁਦਿਆਂ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਪੇ-ਸਕੇਲ 23700-42020 ਰੁਪਏ ਹੋਵੇਗਾ।
.