ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ssc.nic.in ਉਤੇ ਜਾਰੀ ਹੋਇਆ ਸਿਪਾਹੀ ਭਰਤੀ ਦਾ ਨਤੀਜਾ

ssc.nic.in ਉਤੇ ਜਾਰੀ ਹੋਇਆ ਸਿਪਾਹੀ ਭਰਤੀ ਦਾ ਨਤੀਜਾ

SSC GD Constable 2019: ਸਟਾਫ ਸਿਲੇਕਸ਼ਨ ਕਮਿਸ਼ਨ (ਐਸਐਸਸੀ) ਨੇ ਕਾਂਸਟੇਬਲ ਜੀਡੀ ਪੇਪਰ ਦਾ ਨਤੀਜਾ ਜਾਰੀ ਕਰ ਦਿੱਤਾ ਹੈ।  ਨਤੀਜਾ ਐਸਐਸਸੀ ਦੀ ਅਧਿਕਾਰਤ ਵੈਬਸਾਈਟ ssc.nic.in ਉਤੇ ਜਾ ਕੇ ਦੇਖਿਆ ਜਾ ਸਕਦਾ ਹੈ। ਇਸ ਪ੍ਰੀਖਿਆ ਦਾ ਆਯੋਜਨ 11 ਫਰਵਰੀ ਤੋਂ 11 ਮਾਰਚ ਤੱਕ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਤੀਜਾ 31 ਮਈ 2019 ਨੂੰ ਐਲਾਨਿਆ ਜਾਣਾ ਸੀ, ਪ੍ਰੰਤੂ ਬਾਅਦ ਵਿਚ ਇਸਦੀ ਮਿਤੀ ਨੂੰ ਅੱਗੇ ਵਧਾ ਦਿੱਤਾ ਗਿਆ ਸੀ।

 

ਇਸ ਪ੍ਰੀਖਿਆ ਦਾ ਆਯੋਜਨ CAPFs, NIA, SSF ਅਤੇ ਅਸਮ ਰਾਈਫਲਜ਼ ਵਿਚ ਰਾਈਫਲ ਮੈਨ (ਜਨਰਲ ਡਿਊਟੀ) ਅਸਾਮੀਆਂ ਨੂੰ ਭਰਨ ਲਈ ਕੀਤਾ ਗਿਆ ਸੀ। ਕੁਲ 58,373 ਬਿਨੈਕਾਰਾਂ ਨੂੰ ਜੀਡੀ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਲਈ ਚੁਣਿਆ ਜਾਣਾ ਹੈ। ਇਸ ਪੇਪਰ ਲਈ 52,20,335 ਬਿਨੈਕਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪ੍ਰੰਤੂ ਕੇਵਲ 58.26 ਫੀਸਦੀ ਬਿਨੈਕਾਰ ਹੀ ਪ੍ਰੀਖਿਆ ਦੇ ਦਿਨ ਹਾਜ਼ਰ ਹੋਏ। ਇਸ ਪ੍ਰੀਖਿਆ ਵਿਚ ਕੁਆਲੀਫਾਈ ਕਰਨ ਲਈ ਜਨਰਲ ਵਰਗ ਦੇ ਬਿਨੈਕਾਰ ਨੂੰ 35 ਫੀਸਦੀ ਅਤੇ ਰਾਖਵੇਂ ਵਰਗ ਦੇ ਬਿਨੈਕਾਰ ਨੂੰ 33 ਫੀਸਦੀ ਅੰਕ ਲੈਣੇ ਜ਼ਰੂਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SSC GD Constable 2019: SSC GD Constable exam result will declare tomorrow on ssc nic in