ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SSC MTS admit card 2019: MTS ਉਮੀਦਵਾਰਾਂ ਨੂੰ ਜਾਰੀ ਹੋਈ ਚੇਤਾਵਨੀ

SSC MTS admit card 2019: MTS ਉਮੀਦਵਾਰਾਂ ਨੂੰ ਜਾਰੀ ਹੋਈ ਚੇਤਾਵਨੀ

 

SSC MTS Admit Card 2019: ਸੈਂਟਰਲ ਰੀਜਨ ਐਸਐਸਸੀ ਨੇ ਯੂਪੀ ਤੇ ਬਿਹਾਰ ਦੇ ਉਮੀਦਵਾਰਾਂ ਲਈ ਐਮਟੀਐਸ ਐਡਮਿਟਕਾਰਡ ਜਾਰੀ ਕਰਨ ਦੇ ਨਾਲ ਹੀ ਇਕ ਚੇਤਵਾਨੀ ਵੀ ਦਿੱਤੀ ਹੈ। ਐਸਐਸਸੀ ਨੇ ਕਿਹਾ ਹੈ ਕਿ ਉਹ ਆਪਣਾ ਐਡਮਿਟ ਕਾਰਡ ਵਾਰ-ਵਾਰ ਡਾਊਨਲੋਡ ਨਾ ਕਰਨ। ਜੇਕਰ ਅਜਿਹਾ ਤੁਸੀਂ ਅਜਿਹਾ ਕਰਦੇ ਹੋ ਤਾਂ ਐਸਐਸਸੀ ਤੁਹਾਨੂੰ ਐਡਮਿਡ ਕਾਰਡ ਡਾਊਨਲੋਡ ਕਰਨ ਲਈ ਬਲਾਕ ਕਰ ਸਕਦਾ ਹੈ।

 

ਉਮੀਦਵਾਰ www.ssc-cr.org ਤੇ ਜਾ ਕੇ ਆਪਣਾ SSC Central Region MTS Admit Card ਡਾਊਨਲੋਡ ਕਰ ਸਕਦੇ ਹਨ। ਮਈ ਮਹੀਨੇ ਚ ਐਸਐਸਸੀ ਨੇ ਨਾਨ-ਟੈਕਨੀਕਲ ਐਮਟੀਐਸ ਅਹੁਦਿਆਂ ਤੇ 10000 ਤੋਂ ਜ਼ਿਆਦਾ ਭਰਤੀਆਂ ਕੱਢੀਆਂ ਸਨ। ਐਸਐਸਸੀ ਐਮਟੀਐਸ ਪ੍ਰੀਖਿਆ 2 ਅਗਸਤ 2019 ਤੋਂ ਸ਼ੁਰੂ ਹੋਣਗੀਆਂ ਤੇ 22 ਅਗਸਤ ਤਕ ਚੱਲਣਗੀਆਂ। ਇਸ ਸਾਲ 25 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ SSC MTS ਪ੍ਰੀਖਿਆ ਲਈ ਦਰਖਾਸਤਾਂ ਦਿੱਤੀਆਂ ਹਨ।

 

ਦੱਸਣਯੋਗ ਹੈ ਕਿ ਮਈ ਮਹੀਨੇ ਚ ਐਸਐਸਸੀ ਨਾਨ ਟੈਕਨੀਕਲ ਜਿਵੇਂ ਚਪੜਾਸੀ, ਸਫਾਈਵਾਲਾ, ਜੂਨੀਅਰ ਗੇਟੇਟਨਰ ਆਪ੍ਰੇਟਰ, ਚੌਕੀਦਾਰ ਆਦਿ ਤਹਿਤ ਕਈ ਅਹੁਦਿਆਂ ਲਈ ਲਗਭਗ 10 ਹਜ਼ਾਰ ਤੋਂ ਵੱਧ ਭਰਤੀਆਂ ਕੱਢੀਆਂ ਗਈਆਂ ਸਨ। ਇਹ ਅਹੁਦੇ ਕੇਂਦਰ ਸਰਕਾਰ ਦੇ ਅਧੀਨ ਕਈ ਦਫਤਰਾਂ ਲਈ ਭਰੇ ਜਾਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SSC MTS admit card 2019: staff selection commission warns candidates not to download admit card multiple times