ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SSC MTS Result 2019: ਇਸ ਦਿਨ ssc.nic.in 'ਤੇ ਜਾਰੀ ਹੋ ਸਕਦੈ ਐਸਐਸਸੀ ਐਮਟੀਐਸ ਦਾ ਨਤੀਜਾ 

SSC MTS Result 2019: ਸਟਾਫ਼ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਮਲਟੀ ਟਾਸਕਿੰਗ ਸਟਾਫ਼ (ਐਮਟੀਐਸ) 2018 ਭਰਤੀ ਪ੍ਰੀਖਿਆ ਦਾ ਨਤੀਜਾ ਕੁਝ ਦਿਨਾਂ ਵਿੱਚ ਜਾਰੀ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਐਸਐਸਸੀ ਐਮਟੀਐਸ ਨਤੀਜੇ 2019,  25 ਅਕਤੂਬਰ ਨੂੰ ਜਾਰੀ ਹੋ ਸਕਦੇ ਹਨ। ਜਿਹੜੇ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ ਉਹ ਆਪਣਾ ਨਤੀਜਾ ssc.nic.in 'ਤੇ ਜਾ ਕੇ ਚੈਕ ਕਰ ਸਕਦੇ ਹਨ।

 

ਇਸ ਤੋਂ ਪਹਿਲਾਂ ਐਸਐਸਸੀ ਨੇ ਪ੍ਰੀਖਿਆ ਦੀ ਉੱਤਰ-ਕੁੰਜੀ ਜਾਰੀ ਕੀਤੀ ਸੀ, ਜਿਸ ‘ਤੇ ਇਤਰਾਜ਼ ਦਾਇਰ ਕਰਨ ਦੀ ਆਖ਼ਰੀ ਤਰੀਕ 12 ਸਤੰਬਰ, 2019 ਸੀ। ਐਮਟੀਐਸ ਦੀ ਆਨਲਾਈਨ ਪ੍ਰੀਖਿਆ 2 ਤੋਂ 22 ਅਗਸਤ ਤੱਕ ਪੂਰੇ ਦੇਸ਼ ਭਰ ਵਿੱਚ ਹੋਈ ਸੀ।

 

ਐਮਟੀਐਸ ਕੇਂਦਰੀ ਦਫ਼ਤਰਾਂ ਵਿੱਚ ਚੌਥੀ ਸ਼੍ਰੇਣੀ ਦੀ ਇੱਕ ਪੋਸਟ ਹੈ। ਇਸ ਪ੍ਰੀਖਿਆ ਵਿੱਚ ਮੱਧ ਪ੍ਰਦੇਸ਼ ਦੇ ਅਧੀਨ ਆਉਂਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 12,48,143 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇਹ ਪ੍ਰੀਖਿਆ ਯੂਪੀ ਦੇ 12 ਸ਼ਹਿਰਾਂ ਅਤੇ ਬਿਹਾਰ ਦੇ ਸੱਤ ਸ਼ਹਿਰਾਂ ਯਾਨੀ ਕੁੱਲ 19 ਸ਼ਹਿਰਾਂ ਵਿੱਚ ਬਣੇ ਕੇਂਦਰਾਂ 'ਤੇ ਹੋਈ ਸੀ।

 

ssc mts tier-1 ਦੀ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਹੋਵੇਗੀ। ਹਰ ਗ਼ਲਤ ਉੱਤਰ ਲਈ 0.25 ਅੰਕ ਕੱਟੇ ਜਾਣਗੇ। ਪਾਸ ਹੋਣ ਵਾਲਿਆਂ ਨੂੰ ਟੀਅਰ -2 ਦੀ ਪ੍ਰੀਖਿਆ ਦੇਣੀ ਹੋਵੇਗੀ। ਇਹ ਪ੍ਰੀਖਿਆ 17.11.2019 ਨੂੰ ਹੋਣ ਦੀ ਤਜਵੀਜ਼ ਹੈ। ਇਸ ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ (ਜੋ ਸੰਵਿਧਾਨ ਦੇ 8ਵੀਂ ਸੂਚੀ ਵਿੱਚ ਹੈ) ਵਿੱਚ ਲੇਖ ਲਿਖਣਾ ਪਏਗਾ। ਇਹ ਪੇਪਰ 50 ਨੰਬਰ ਦਾ ਹੋਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SSC MTS Result 2019 : staff slection commission multi tasking staff result likely to be declared on 25 October check latest updates