ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕ ਵਿਭਾਗ ਨੇ 10ਵੀਂ-12ਵੀਂ ਪਾਸ ਲਈ ਕੱਢੀਆਂ ਅਸਾਮੀਆਂ

ਭਾਰਤੀ ਡਾਕ ਵਿਭਾਗ ਦੇ ਉਤਰਾਖੰਡ ਸਰਕਲ ਚ ਡਾਕ ਸਹਾਇਕ, ਪੋਸਟਮੈਨ ਅਤੇ ਐਮਟੀਐਸ (ਮਲਟੀ ਟਾਸਕਿੰਗ ਸਟਾਫ) ਦੀਆਂ ਅਸਾਮੀਆਂ ਲਈ ਭਰਤੀ ਕੱਢੀਆਂ ਗਈਆਂ ਹਨ।

 

ਉੱਤਰਾਖੰਡ ਦੇ ਅਲਮੋੜਾ ਵਿੱਚ 1 ਡਾਕ ਸਹਾਇਕ, ਪਿਥੌਰਾਗੜ ਵਿੱਚ 1 ਡਾਕ ਸਹਾਇਕ, ਦੇਹਰਾਦੂਨ ਵਿੱਚ 5 ਛਾਂਟੀ ਕਰਨ ਵਾਲੇ ਸਹਾਇਕ, ਨੈਨੀਤਾਲ ਵਿੱਚ 1 ਪੋਸਟਮੈਨ, ਪਉੜੀ ਵਿੱਚ 1 ਪੋਸਟਮੈਨ, ਪਿਠੌਰਾਗੜ ਵਿੱਚ ਐਮਟੀਐਸ ਦੀ 1 ਅਸਾਮੀ।

 

ਉਮਰ ਦੀ ਸੀਮਾ

 

ਘੱਟੋ ਘੱਟ ਉਮਰ ਹੱਦ 18 ਅਤੇ ਵੱਧ ਤੋਂ ਵੱਧ 27 ਸਾਲ ਨਿਰਧਾਰਤ ਕੀਤੀ ਗਈ ਹੈ। ਵੱਧ ਤੋਂ ਵੱਧ ਉਮਰ ਹੱਦ ਚ ਓ.ਸੀ. ਕਲਾਸ ਨੂੰ 5 ਸਾਲ ਅਤੇ ਐਸ.ਸੀ. ਅਤੇ ਐਸ.ਟੀ ਕਲਾਸ ਨੂੰ 10 ਸਾਲ ਦੀ ਛੋਟ ਮਿਲੇਗੀ। ਓ ਬੀ ਸੀ ਕਲਾਸ ਨੂੰ 5 ਸਾਲ ਦੀ ਛੋਟ ਮਿਲੇਗੀ। ਉਮਰ ਦੀ ਗਿਣਤੀ 1 ਅਪ੍ਰੈਲ 2017 ਤੋਂ ਕੀਤੀ ਜਾਏਗੀ।

 

ਵਿਦਿਅਕ ਯੋਗਤਾ

 

12ਵੀਂ ਪਾਸ ਨੌਜਵਾਨ ਡਾਕ ਸਹਾਇਕ / ਛਾਂਟਣ ਵਾਲੇ ਸਹਾਇਕ / ਪੋਸਟਮੈਨ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। 12ਵੀਂ ਤਕ ਅੰਗਰੇਜ਼ੀ ਪੜ੍ਹੀ ਹੋਣੀ ਜ਼ਰੂਰੀ ਹੈ। 10ਵੀਂ ਤੱਕ ਹਿੰਦੀ ਵਿਸ਼ਾ ਪੜ੍ਹਿਆ ਹੋਣਾ ਜ਼ਰੂਰੀ ਹੈ।

 

ਐਮਟੀਐਸ - 10ਵੀਂ ਪਾਸ ਨੌਜਵਾਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। 10 ਤੱਕ ਹਿੰਦੀ ਅਤੇ ਅੰਗਰੇਜ਼ੀ ਦੇ ਵਿਸ਼ੇ ਪੜ੍ਹਨੇ ਲਾਜ਼ਮੀ ਹਨ।

 

ਕੁੱਲ ਅਸਾਮੀਆਂ ਦੀ ਗਿਣਤੀ 10 ਹੈ। ਇਹ ਭਰਤੀਆਂ ਖੇਡ ਕੋਟੇ ਤੋਂ ਕੱਢੀਆਂ ਗਈਆਂ ਹਨ। ਇੱਛੁਕ ਉਮੀਦਵਾਰ www.indiapost.gov.in ਤੇ ਜਾ ਕੇ ਵਿਸਥਾਰਤ ਨੋਟੀਫਿਕੇਸ਼ਨ ਵੇਖ ਕੇ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੀ ਆਖ਼ਰੀ ਤਰੀਕ 20 ਦਸੰਬਰ 2019 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The postal department cleared the posts for 10th-12th