ਸੀਬੀਐਸਸੀ ਦੀ 12 ਕਲਾਸ ਵਿੱਚ ਆਲ ਇੰਡੀਆ ਰੈਂਕ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੁਜੱਫਰਨਗਰ ਦੀ ਐਸ ਡੀ ਪਬਲਿਕ ਸਕੂਲ ਦੀ ਵਿਦਿਆਰਥਣ ਕਰਿਸ਼ਮਾ ਅਰੋੜਾ ਥੈਰੇਪਿਸਟ ਬਣਨਾ ਚਾਹੁੰਦੀ ਹੈ। ਇਸ ਲਈ ਉਹ ਪਿਛਲੇ 7 ਸਾਲ ਤੋਂ ਲਗਾਤਾਰ ਸ਼ਨਿੱਚਰਵਾਰ ਨੂੰ ਆਪਣੀ ਪੜ੍ਹਾਈ ਵਿੱਚੋਂ ਸਮਾਂ ਕੱਢ ਕੇ ਦਿੱਲੀ ਵਿੱਚ ਡਾਂਸ ਸਿੱਖਣ ਲਈ ਆਪਣੀ ਗੁਰੂ ਗੀਤਾਂਜਲੀ ਲਾਲ ਕੋਲ ਜਾਂਦੀ ਹੈ। ਭਾਰਤ ਨਾਟਯਮ ਅਤੇ ਕਤਥਕ ਆਦਿ ਸਿੱਖ ਚੁੱਕੀ ਹੈ। ਕਰਿਸ਼ਮਾ ਅਰੋੜਾ ਦੇ ਆਲ ਇੰਡੀਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਉੱਤੇ ਉਸ ਦੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰਿੰਸੀਪਲ ਚੰਚਲ ਸਕਸੇਨਾ ਨੇ ਅੱਖਾਂ ਵਿੱਚ ਖੁਸ਼ੀ ਦੇ ਆਂਸੂ ਲੈ ਕੇ ਉਸ ਨੂੰ ਗਲੇ ਨਾਲ ਲਾ ਲਿਆ।
ਉਸ ਦੇ ਪਿਤਾ ਮਨੋਜ ਅਰੋੜਾ ਜੈਵਿਕ ਖਾਦ ਬਣਾਉਣ ਦੇ ਬਿਜ਼ਨਸ ਨਾਲ ਜੁੜੇ ਹੋਏ ਹਨ ਜਦਕਿ ਉਸ ਦੀ ਵੱਡੀ ਭੈਣ ਭੂਮਿਕਾ ਅਰੋੜਾ ਨੇ ਵੀ ਸੀਬੀਐਸਈ ਵਿੱਚ ਮੁਜੱਫਰਨਗਰ ਜਿਲ੍ਹੇ ਵਿੱਚ ਟਾਪ ਕੀਤਾ ਸੀ ਜੋ ਦਿੱਲੀ ਦੇ ਗਾਰਗੀ ਕਾਲਜ ਵਿੱਚ ਬੀਕਾਮ ਕਰ ਰਹੀ ਹੈ। ਉਸ ਦੀ ਮਾਂ ਮੋਨਿਕਾ ਅਰੋੜਾ ਪੂਰੀ ਤਰ੍ਹਾਂ ਸੁਆਣੀ ਹੈ।