ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC NET 2019: NTA ਨੇ ਜਾਰੀ ਕੀਤੇ NET ਦੇ ਈ-ਸਰਟੀਫਿਕੇਟ, ਇਸ Link ਤੋਂ ਕਰੋ ਡਾਊਨਲੋਡ

UGC NET 2019: ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਯੂਜੀਸੀ ਨੈੱਟ ਈ-ਪ੍ਰਮਾਣ ਪੱਤਰ ਅਤੇ ਜੇਆਰਐਫ ਐਵਾਰਡ ਪੱਤਰ ਜਾਰੀ ਕੀਤਾ ਹੈ। ਉਮੀਦਵਾਰ ਇਨ੍ਹਾਂ ਨੂੰ ugcnet.nta.nic.in 'ਤੇ ਜਾ ਕੇ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ।

 

ਜ਼ਿਕਰਯੋਗ ਹੈ ਕਿ ਐਨਟੀਏ ਨੇ ਯੂਜੀਸੀ ਨੈੱਟ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਸਰਫੀਟਿਕੇਟ ਹੁਣ ਆਨ ਲਾਈਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ, ਜਿਨ੍ਹਾਂ ਨੇ ਇਮਤਿਹਾਨ ਪਾਸ ਕੀਤਾ ਸੀ, ਉਨ੍ਹਾਂ ਨੇ ਉਨ੍ਹਾਂ ਦੇ ਸਰਟੀਫਿਕੇਟ ਡਾਕ ਰਾਹੀਂ ਭੇਜੇ ਜਾਂਦੇ ਸਨ। 

 

NTA UGC NET Result 2019 ਦਾ ਐਲਾਨ 31 ਦਸੰਬਰ, 2019 ਨੂੰ ਕੀਤਾ ਗਿਆ ਸੀ। ਉਕਤ ਉਮੀਦਵਾਰਾਂ ਲਈ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੇ ਨਾ ਸਿਰਫ ਪ੍ਰੀਖਿਆ ਪਾਸ ਕੀਤੀ ਬਲਕਿ ਚੋਟੀ ਦੇ ਛੇ ਪ੍ਰਤੀਸ਼ਤ ਵਿੱਚ ਵੀ ਥਾਂ ਬਣਾਈ ਸੀ।

 

ਪ੍ਰੀਖਿਆ ਦੇਣ ਵਾਲੇ 7,93,813 ਉਮੀਦਵਾਰਾਂ ਵਿਚੋਂ 60,147 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਸੀ। 5,092 ਨੇ ਜੇ.ਆਰ.ਐਫ. ਕੀਤਾ ਸੀ।

 

UGC NET ਦਾ ਆਯੋਜਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਦੀ ਯੋਗਤਾ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ ਲਈ ਹੁੰਦਾ ਹੈ।

 

ਨੈੱਟ ਦਾ ਪ੍ਰਬੰਧ 2 ਤੋਂ 6 ਦਸੰਬਰ ਤੱਕ ਕੀਤਾ ਗਿਆ ਸੀ। ਐਨਟੀਏ (ਨੈਸ਼ਨਲ ਟੈਸਟਿੰਗ ਏਜੰਸੀ) ਵੱਲੋਂ ਕਰਵਾਏ ਦੇਸ਼ ਦੇ 219 ਸ਼ਹਿਰਾਂ ਦੇ 700 ਸੈਂਟਰਾਂ 'ਤੇ ਹੋਈ ਇਸ ਪ੍ਰੀਖਿਆ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਹ ਪ੍ਰੀਖਿਆ 81 ਵਿਸ਼ਿਆਂ ਲਈ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UGC NET 2019: NTA released e certificate download ugc net certificate from this link