ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਬੁੱਧਵਾਰ ਨੂੰ 127 ‘ਡੀਮਡ ਟੂ ਬੀ ਯੂਨੀਵਰਸਿਟੀਜ਼’ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਆਪਣੇ ਨਾਂ ਦੇ ਨਾਲ ਯੂਨੀਵਰਸਿਟੀ ਸ਼ਬਦ ਦੀ ਵਰਤੋਂ ਨਾ ਕਰਨ। ਯੂਜੀਸੀ ਨੇ 127 ਅਜਿਹੇ ਸੰਸਥਾਨਾਂ (ਇੰਸਟੀਚਿਊਟ) ਦੀ ਸੂਚੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ‘ਡੀਮਡ ਟੂ ਬੀ ਯੂਨੀਵਰਸਿਟੀ’ ਐਲਾਨਿਆ ਜਾ ਚੁੱਕਾ ਹੈ।
ਯੂਜੀਸੀ ਨੇ ਇਨ੍ਹਾਂ 127 ਸੰਸਥਾਨਾਂ ਨੂੰ ਆਪਣੇ ਇਸ਼ਤਿਹਾਰਾਂ, ਵੈੱਬਸਾਈਟ, ਵੈੱਬਸਾਈਟ ਦਾ ਪਤਾ, ਈ-ਮੇਲ ਪਤਾ, ਲੈਟਰਹੈੱਡ, ਹੋਰਡਿੰਗਜ਼ ਅਤੇ ਹੋਰ ਥਾਵਾਂ ਉੱਤੇ ਯੂਨੀਵਰਸਿਟੀ ਸ਼ਬਦ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਜੇ ਇਹ 127 ਸੰਸਥਾਵਾਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੀਆਂ ਤਾਂ ਉਨ੍ਹਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਹ ਸੰਸਥਾਨ 'ਡੀਮਡ ਟੂ ਬੀ ਯੂਨੀਵਰਸਿਟੀ' ਸ਼ਬਦ ਦੀ ਵਰਤੋਂ ਕਰ ਸਕਦੇ ਹਨ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਇਹ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਤੋਂ ਇਲਾਵਾ ਕੋਈ ਵੀ ਹੋਰ ਸੰਸਥਾ, ਭਾਵੇਂ ਇਹ ਕਾਰਪੋਰੇਟ ਸੰਸਥਾ ਹੈ ਜਾਂ ਨਹੀਂ ਕੇਂਦਰੀ ਐਕਟ, ਪ੍ਰੋਵਿੰਸ਼ੀਅਲ ਐਕਟ ਅਤੇ ਸਟੇਟ ਐਕਟ ਦੇ ਤਹਿਤ ਆਪਣੇ ਨਾਮ ਚ ਕਿਸੇ ਵੀ ਢੰਗ ਨਾਲ ਯੂਨੀਵਰਸਿਟੀ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ ਹੈ।
ਯੂਜੀਸੀ ਨੇ ਪੱਤਰ ਚ ਇਹ ਵੀ ਲਿਖਿਆ ਕਿ ਇਹ ਨਿਰੰਤਰ ਵੇਖਣ ਚ ਆ ਰਿਹਾ ਹੈ ਕਿ ਸੁਪਰੀਮ ਕੋਰਟ ਅਤੇ ਯੂਜੀਸੀ ਦੀਆਂ ਹਦਾਇਤਾਂ ਦੇ ਬਾਵਜੂਦ ਡੀਮਡ ਟੂ ਬੀ ਯੂਨੀਵਰਸਿਟੀਜ਼ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੇ ਨਾਮ ਚ ਯੂਨੀਵਰਸਿਟੀ ਸ਼ਬਦ ਦਾ ਇਸਤੇਮਾਲ ਕਰ ਰਹੀਆਂ ਹਨ।
127 ਅਦਾਰਿਆਂ ਦੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ
.