ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP Board Result 2019: 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ

UP board 10th 12th result 2019: ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਕੌਂਸਲ (ਯੂਪੀ ਬੋਰਡ) ਨੇ ਅੱਜ ਸ਼ਨਿੱਚਰਵਾਰ 27 ਅਪ੍ਰੈਲ ਨੂੰ ਯੂਪੀ ਬੋਰਡ ਦੀ 2019 ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਹਾਈ ਸਕੂਲ ਦੀ ਪ੍ਰੀਖਿਆ ਚ 28,39,284 ਵਿਦਿਆਰਥੀ ਪਾਸ ਹੋਏ ਹਨ।

 

 

ਜਾਣਕਾਰੀ ਮੁਤਾਬਕ ਇਨ੍ਹਾਂ ਚ 15,17,984 ਲੜਕੇ, ਜਦਕਿ 11,63,735 ਲੜਕੀਆਂ ਪਾਸ ਹੋਈਆਂ ਹਨ। ਯੂਪੀ ਬੋਰਡ ਹਾਈ ਸਕੂਲ 2019 ਦੀ ਪ੍ਰੀਖਿਆ ਚ ਲੜਕੀਆਂ ਦੀ ਪਾਸ ਹੋਣ ਦੀ ਔਸਤ ਲੜਕਿਆਂ ਤੋਂ ਵੱਧ ਰਹੀ ਹੈ। ਇਨ੍ਹਾਂ ਪ੍ਰੀਖਿਆਵਾਂ ਚ 76.66 ਫੀਸਦ ਲੜਕੇ ਪਾਸ ਹੋਏ ਜਦਕਿ 83.98 ਲੜਕੀਆਂ ਪਾਸ ਹੋਈਆਂ ਹਨ।

 

 

ਯੂਪੀ ਬੋਰਡ ਹਾਈ ਸਕੂਲ 2019 ਦੀ ਪ੍ਰੀਖਿਆ ਚ ਲੜਕੀਆਂ ਦੇ ਪਾਸ ਹੋਣ ਦੀ ਔਸਤ ਲੜਕਿਆਂ ਮੁਕਾਬਲੇ 7.32 ਫੀਸਦ ਵੱਧ ਰਹੇ। ਸਿਖਿਆ ਨਿਰਦੇਸ਼ਕ ਵਿਨੇ ਕੁਮਾਰ ਪਾਂਡੇ ਨੇ ਕਿਹਾ ਕਿ ਇਸ ਸਾਲ 31,92,587 ਪ੍ਰੀਖਿਆਰਥੀਆਂ ਨੇ ਪੇਪਰ ਦਿੱਤੇ ਸਨ ਜਦਕਿ ਇਸ ਸਾਲ 10ਵੀਂ ਚ 80.07 ਫ਼ੀਸਦ ਬੱਚੇ ਪਾਸ ਹੋਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Board Result 2019: Annotating 10th and 12th Results