ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC civil services IAS Interview: ਪੁੱਛਿਆ ਗਿਆ ਅਹਿਮ ਸਵਾਲ

UPSC civil services IAS Interview question : Cricket World Cup 2019: ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਦੇ ਆਖਰੀ ਪੜਾਅ ਮਤਲਬ ਇੰਟਰਵੀਊ ਚ ਸਭ ਤੋਂ ਖਾਸ ਭੂਮਿਕਾ ਤੁਹਾਡੇ ਡੀਟੇਲਡ ਐਪਲੀਕੇਸ਼ਨ ਫਾਰਮ (DAF) ਦੀ ਹੁੰਦੀ ਹੈ। ਇਸ ਚ ਤੁਹਾਡੇ ਸਾਰੀ ਜਾਣਕਾਰੀ ਹੁੰਦੀ ਹੈ। ਇਸ ਤੋਂ ਕੋਈ ਅਹਿਮ ਸਵਾਲ ਵੀ ਪੁੱਛੇ ਜਾਂਦੇ ਹਨ।

 

ਤਾਜ਼ਾ ਜਾਣਕਾਰੀ ਮੁਤਾਬਕ ਯੂਪੀਐਸਸੀ ਦੇ ਇੰਟਰਵੀਊ ਚ ਇਕ ਉਮੀਦਵਾਰ ਤੋਂ ਕ੍ਰਿਕਟ ਵਿਸ਼ਵ ਕੱਪ 2019 ( ICC Cricket World Cup 2019 ) ਨਾਲ ਜੁੜਿਆ ਇਕ ਸਵਾਲ ਪੁੱਛ ਲਿਆ ਗਿਆ ਕਿਉਂਕਿ ਉਸ ਨੇ ਆਪਣੀ ਹਾਬੀ ਕਾਲਮ ਚ ਕ੍ਰਿਕੇਟ ਖੇਡਣਾ ਲਿਖਿਆ ਹੋਇਆ ਸੀ।

 

UPSC Mains ਦੌਰਾਨ ਉਸ ਨੂੰ ਪੁਛਿਆ ਗਿਆ ਕਿ ਤੁਸੀਂ ਵਿਸ਼ਵ ਕੱਪ ਚ ਕਿਸ ਟੀਮ ਨੂੰ ਹਮਾਇਤ ਦੇ ਰਹੇ ਹੋ ਤੇ ਕਿਹੜੀ ਟੀਮ ਨੂੰ ਦੇਖਣਾ ਚਾਹੁੰਣਗੇ?' ਇਹ ਸਵਾਲ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2018 ਦੇ ਇੰਟਰਵੀਊ ਇਸ ਸਾਲ ਫਰਵਰੀ-ਮਾਰਚ ਚ ਕਰਵਾਈ ਗਈ ਸੀ ਜਦਕਿ ਵਿਸ਼ਵ ਕੱਪ 30 ਮਈ 2019 ਤੋਂ ਸ਼ੁਰੂ ਹੋਇਆ।

 

ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਰਹਿਣ ਵਾਲੇ ਸੁਮਿਤ ਕੁਮਾਰ ਤੋਂ ਇਹ ਸਵਾਲ ਪੁਛਿਆ ਗਿਆ ਸੀ ਜਿਸ ਦਾ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2018 ਚ 53ਵਾਂ ਰੈਂਕ ਆਇਆ ਸੀ। ਸੁਮਿਤ ਨੇ ਇਸ ਸਵਾਲ ਦੇ ਜਵਾਬ ਚ ਲਿਖਿਆ- ਜੀ ਹਾਂ, ਵਿਸ਼ਵ ਕੱਪ ਦੇਖਣ ਲਈ ਮੈਂ ਕਾਫੀ ਉਤਸ਼ਾਹਤ ਹਾਂ, ਮੈਂ ਚਾਹੁੰਦਾ ਹਾਂ ਭਾਰਤ ਹੀ ਵਿਸ਼ਵ ਕੱਪ ਜਿੱਤੇ। ਸਾਡੀ ਟੀਮ ਵਿਸ਼ਵ ਪੱਧਰ ਤੇ ਚੰਗਾ ਕਰੇ।

 

ਇਕ ਹੋਰ ਸਵਾਲ ਦੇ ਜਵਾਬ ਚ ਸੁਮਿਤ ਨੇ ਕਿਹਾ- ਆਸਟ੍ਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ ਵੀ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਹਨ। ਇੰਗਲੈਂਡ ਕੋਲ ਚੰਗੇ ਖਿਡਾਰੀ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC Civil Services Interview: question asked on world cup team india in upsc ias Interview