UPSC IAS Interview questions: ਯੂਪੀਐਸਸੀ 2018 ਦੀ ਪ੍ਰੀਖਿਆ ਚ ਆਲ ਇੰਡੀਆ ਚ 53ਵਾਂ ਰੈਂਕ ਪਾਉਣ ਵਾਲੇ ਸੁਮਿਤ ਕੁਮਾਰ ਦਾ ਇੰਟਰਵੀਊ ਲਗਭਗ 25 ਮਿੰਟਾਂ ਤਕ ਚੱਲਿਆ ਸੀ। ਇਸ ਦੌਰਾਨ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਰਹਿਣ ਵਾਲੇ ਸੁਮਿਤ ਕੁਮਾਰ ਤੋਂ ਕਈ ਪ੍ਰਸ਼ਨ ਪੁੱਛੇ ਗਏ। ਇਸ ਦੌਰਾਨ ਦਾਜ ਦੀ ਸਮੱਸਿਆ ਨੂੰ ਲੈ ਕੇ ਇਕ ਖਾਸ ਸੁਆਲ ਪੁੱਛਿਆ ਗਿਆ।
ਸੁਮਿਤ ਤੋਂ ਪੁੱਛਿਆ ਗਿਆ- ਤੁਸੀਂ ਦਾਜ ਦੀ ਸਮੱਸਿਆ ਤੋਂ ਕਿਵੇਂ ਨਜਿੱਠੋਗੇ ਜਾਂ ਕਿਵੇਂ ਇਸ ਸਮੱਸਿਆ ਦਾ ਹੱਲ ਕਢੱਗੇ। ਤਾਂ ਸੁਮਿਤ ਨੇ ਕਿਹਾ, ਇਹ ਇਕ ਸਮਾਜਕ ਸਮੱਸਿਆ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਉਣ ਚਾਹੀਦਾ ਹੈ ਕਿ ਪੁਰਸ਼ ਅਤੇ ਔਰਤਾਂ, ਸਭ ਬਰਾਬਰ ਹਨ। ਪੁਰਸ਼ ਤੇ ਔਰਤ ਦੋਨਾਂ ਦੇ ਬਰਾਬਰ ਅਧਿਕਾਰ ਹਨ।
ਇਸ ਤੋਂ ਬਾਅਦ ਸੁਮਿਤ ਨੂੰ ਹਿੰਦੂ ਉਤਰਾਧਿਕਾਰ ਐਕਟ ਨਾਲ ਜੁੜਿਆ ਸਵਾਲ ਪੁੱਛਿਆ- ਕੀ ਔਰਤਾਂ ਨੂੰ ਇਸ ਐਕਟ ਤਹਿਤ ਵਿਰਾਸਤ ਚ ਮਿਲੀ ਜਾਇਦਾਦ ’ਤੇ ਔਰਤਾਂ ਦਾ ਅਧਿਕਾਰ ਹੈ? ਇਸ ਜੁਆਬ ਦਿੰਦਿਆਂ ਸੁਮਿਤ ਨੇ ਕਿਹਾ- ਹਾਂ, ਔਰਤਾਂ ਨੂੰ ਇਸ ਐਕਟ ਤਹਿਤ ਵਿਰਾਸਤ ਚ ਮਿਲੀ ਜਾਇਦਾਦ ਦਾ ਅਧਿਕਾਰ ਹਨ।
.