ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC ਅਤੇ GATE ਸਣੇ ਕਈ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਰਸ ਲਾਂਚ

ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਵਿਦਿਆਰਥੀਆਂ ਲਈ 49 ਮੁਫ਼ਤ ਈ-ਲਰਨਿੰਗ ਕੋਰਸ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਕੋਰਸ ਉਹ ਹਨ ਜੋ ਕਮਿਊਨਿਕੇਸ਼ਨ ਸਕਿੱਲ ਚੰਗੇ ਬਣਾਉਣ ਵਿੱਚ ਸਹਾਇਤਾ ਕਰਨਗੇ। ਇੱਥੇ ਕੁਝ ਕੋਰਸ ਜਿਹੇ ਵੀ ਹਨ ਜੋ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨਗੇ ਜੋ ਯੂ ਪੀ ਐਸ ਸੀ, ਬੈਂਕਿੰਗ ਅਤੇ ਕਾਰਪੋਰੇਟ ਨੌਕਰੀਆਂ ਵਿੱਚ ਆਪਣਾ ਕਰੀਅਰ ਲੱਭ ਰਹੇ ਹਨ।

 

ਤਕਨੀਕੀ ਸਿੱਖਿਆ ਰੈਗੂਲੇਟਰ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਦਾ ਉਦੇਸ਼ ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਨੂੰ ਕਾਰਪੋਰੇਟ ਨੌਕਰੀਆਂ ਲਈ ਤਿਆਰ ਕਰਨਾ ਹੈ। ਇਨ੍ਹਾਂ ਵਿਦਿਆਰਥੀਆਂ ਕੋਲ ਅੰਗਰੇਜ਼ੀ ਸੰਚਾਰ, ਪਾਜ਼ਿਟਿਵ ਸ਼ਖ਼ਸੀਅਤ ਅਤੇ ਆਤਮਵਿਸ਼ਵਾਸ ਨਾਲ ਇੰਟਰਵਿਊ ਦੇਣ ਵਰਗੇ ਹੁਨਰ ਹੋਣਗੇ। ਕੋਰਸਾਂ ਵਿੱਚ 50 ਘੰਟੇ ਦੀ ਚੈਟ ਆਧਾਰਤ ਇੰਟਰਐਕਟਿਵ ਆਡੀਓ ਵਿਜ਼ੂਅਲ ਸਮੱਗਰੀ ਹੈ।


AICTE ਨੇ ਕਿਹਾ, "Introduction to Banking" ਅਤੇ "Introduction to UPSC" ਜਿਹੇ ਕੋਰਸ ਹਨ ਜੋ ਲੋੜੀਂਦੀ ਅਧਿਐਨ ਸਮੱਗਰੀ ਨਾਲ ਪ੍ਰੀਖਿਆਵਾਂ ਦੀ ਤਿਆਰੀ ਵਾਲੇ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਹਨ। ਇਸ ਕੋਰਸ ਵਿੱਚ ਤੁਸੀਂ ਸਿਵਲ ਸੇਵਾਵਾਂ ਵਿੱਚ ਐਨਸੀਈਆਰਟੀ ਦੀਆਂ ਕਿਤਾਬਾਂ ਦੀਆਂ ਮੁੱਢਲੀਆਂ ਧਾਰਨਾਵਾਂ ਸਿੱਖੋਗੇ। ਇਹ ਯੂਪੀਐਸਸੀ ਦੀਆਂ ਤਿਆਰੀਆਂ ਸ਼ੁਰੂ ਕਰਨ ਵਿੱਚ ਸਹਾਇਤਾ ਕਰੇਗਾ।
 

ਉਮੀਦਵਾਰ ਇਨ੍ਹਾਂ ਕੋਰਸਾਂ ਲਈ 15 ਮਈ ਤੱਕ ਰਜਿਸਟਰ ਕਰ ਸਕਦੇ ਹਨ।

 

ਡਾਟਾ ਸਾਇੰਸ, ਪਾਈਥਨ, ਡਾਟਾ ਵਿਸ਼ਲੇਸ਼ਣ, ਜਾਵਾ ਪ੍ਰੋਗਰਾਮਿੰਗ ਵੀ ਉਪਲਬੱਧ ਹਨ।


ਉਪਲਬੱਧ ਕੋਰਸਾਂ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC Online Class : aicte launches free online courses for upsc gate banking java exams