ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC ਸਿਵਲ ਸੇਵਾ ਪ੍ਰੀਖਿਆ ਤੋਂ ਖਤਮ ਹੋ ਸਕਦੈ CSAT ਦਾ ਪੇਪਰ

UPSC civil service exam : ਯੂਪੀਐਸਸੀ ਸਿਵਲ ਸਰਵਿਸ ਦੀ ਸ਼ੁਰੂਆਤੀ ਪ੍ਰੀਖਿਆ ਚ ਬਦਲਾਅ ਹੋਣ ਦੀ ਉਮੀਦ ਹੈ। ਯੂਪੀਐਸਸੀ ਨੇ ਭਾਰਤ ਸਰਕਾਰ ਦੇ ਅਮਲੇ ਅਤੇ ਸਿਖਲਾਈ ਵਿਭਾਗ ਨੂੰ ਸਿਵਲ ਸਰਵਿਸ ਦੀ ਪ੍ਰੀਖਿਆ ਚ ਐਪੀਟਿਊਟ ਟੈਸਟ (ਸੀ-ਸੈਟ) ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ ਹੈ।

 

ਯੂਪੀਐਸਸੀ ਨੇ ਆਪਣੇ ਪ੍ਰਸਤਾਵ ਚ ਕਿਹਾ ਹੈ ਕਿ ਸੀ-ਸੈਟ ਦਾ ਪੇਪਰ ਸਮੇਂ ਦੀ ਬਰਬਾਦੀ ਹੈ। ਇਸ ਦੇ ਨਾਲ ਹੀ ਯੂਪੀਐਸਸੀ ਨੇ ਅਮਲੇ ਤਅੇ ਸਿਖਲਾਈ ਵਿਭਾਗ ਨੂੰ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਜਿਹੜੇ ਵਿਦਿਆਰਥੀ ਯੂਪੀਐਸਸੀ ਦਾ ਫਾਰਮ ਭਰ ਕੇ ਪ੍ਰੀਖਿਆ ਚ ਸ਼ਾਮਲ ਨਹੀਂ ਹੁੰਦੇ ਹਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

 

2011 ਚ ਸਿਵਲ ਸਰਵਿਸ ਦੀ ਸ਼ੁਰੂਆਤੀ ਪ੍ਰੀਖਿਆ ਚ ਚੋਣਵੇਂ ਵਿਸ਼ਿਆਂ ਦੇ ਪੇਪਰ ਦੀ ਥਾਂ ਸਿਵਲ ਸਰਵਿਸ ਐਪੀਟਿਊਟ ਟੈਸਟ (ਸੀ-ਸੈਟ) ਦਾ ਇਕ ਪੇਪਰ ਜੋੜਿਆ ਗਿਆ ਸੀ। ਹਾਲਾਂਕਿ ਅਗਲੇ ਰਾਊਂਡ ਚ ਵਿਦਿਆਰਥੀਆਂ ਦੀ ਚੋਣ ਦੂਜੇ ਪੇਪਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਜਿਸ ਚ ਕਰੰਟ ਅਫ਼ੇਅਰ ਅਤੇ ਸਾਧਾਰਨ ਗਿਆਨ ਦੇ ਸਵਾਲ ਪੁੱਛੇ ਜਾਂਦੇ ਹਨ। ਸੀ-ਸੈਟ ਪੇਪਰ ਦੇ ਅੰਕ ਸਿਰਫ ਕੁਆਲੀਫਾਇੰਗ ਹਨ ਜਿਨ੍ਹਾਂ ਚ ਪਾਸ ਹੋਣ ਲਈ 33 ਫੀਸਦ ਅੰਕਾਂ ਦੀ ਲੋੜ ਹੁੰਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC wants modi government to remove CSAT from upsc civil service prelims exam