ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਕੱਢਣ ਲੱਗੀ ਮਾਲ ਪਟਵਾਰੀਆਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਵੱਲੋਂ ਰਾਜ ਮਾਲ ਵਿਭਾਗ ਵਿੱਚ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਗਈ ਹੈ ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਮਾਲ ਮੰਤਰੀ .ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤਾ ਗਿਆ

 

 

.ਕਾਂਗੜ ਨੇ ਦੱਸਿਆ ਕਿ ਇਨ੍ਹਾਂ ਕੁਲ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਵਿਚੋਂ ਜਨਰਲ  ਵਰਗ ਲੲੀ 406, ਜਨਰਲ ਵਰਗ ਦੇ ਆਰਥਿਕ ਤੌਰ ਤੇ ਪਛੜੇ ਵਰਗ ਲੲੀ 117, ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 117, ਐਸ.ਸੀ (ਆਰ..) ਲਈ 91, ਬੈਕਵਰਡ ਕਲਾਸਿਸਜ ਲਈ 114 ਭਰੀਆਂ ਜਾਣਗੀਆਂ

 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਬਕਾ ਫੌਜੀਆਂ ਲਈ ਰਾਖਵੀਂ ਅਸਾਮੀਆਂ ਵਿਚ ਜਨਰਲ  ਵਰਗ ਲੲੀ 93,  ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 27, ਐਸ.ਸੀ (ਆਰ..) ਲਈ 26, ਬੈਕਵਰਡ ਕਲਾਸਿਸਜ ਲਈ 21 ਅਸਾਮੀਆਂ ਭਰੀਆਂ ਜਾਣਗੀਆਂ

 

ਉਨ੍ਹਾਂ ਦੱਸਿਆ ਕਿ ਆਰਥੋਪੈਡਿਕਸ ਹੈਡੀਕੈਪਸ ਦੀਆਂ 29 ਅਸਾਮੀਆਂ ਭਰੀਆਂ ਜਾਣਗੀਆਂ। . ਕਾਂਗੜ ਨੇ ਦੱਸਿਆ ਕਿ ਖਿਡਾਰੀ ਕੋਟੇ ਅਧੀਨ ਜਨਰਲ  ਵਰਗ ਲਈ 20,  ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 10, ਐਸ.ਸੀ (ਆਰ..) ਲਈ 06 ਭਰੀਆਂ ਜਾਣਗੀਆਂ

 

ਇਸ ਤੋਂ ਇਲਾਵਾ ਫਰੀਡਮ ਫਾਈਟਰ ਕੋਟੇ ਅਧੀਨ 13 ਅਸਾਮੀਆਂ ਭਰੀਆਂ ਜਾਣਗੀਆਂਉਨ੍ਹਾਂ ਕਿਹਾ ਕਿ ਇਹ ਅਸਾਮੀਆਂ ਮਾਲ ਵਿਭਾਗ ਵਿਚ ਪੇ ਸਕੇਲ 10300-34800+3200 ਗਰੇਡ ਪੇ  ਅਧੀਨ ਭਰੀਆਂ ਜਾਣਗੀਆਂ ਕਾਂਗੜ ਨੇ ਦੱਸਿਆ ਕਿ ਇਸ ਭਰਤੀ ਨੂੰ ਜਲਦ ਨੇਪਰੇ ਚਾੜ੍ਹਨ ਲਈ ਪੰਜਾਬ ਅਧੀਨ ਸੇਵਾਵਾਂ ਬੋਰਡ ਨੂੰ ਕਹਿ ਦਿੱਤਾ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vacancies of the revenue patwari in Punjab soon