ਪੱਛਮੀ ਬੰਗਾਲ ਕਾਊਸਿਲ ਆਫ ਹਾਈਰ ਸੈਕੰਡਰੀ ਐਜੁਕੇਸ਼ਨ ਨੇ 12ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪੱਛਮੀ ਬੰਗਾਲ ਬੋਰਡ 12ਵੀਂ ਪ੍ਰੀਖਿਆ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.wbresults.nic.in ਉਤੇ ਦੇਖ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਉਹ ਬੋਰਡ ਦੀ ਸਾਈਟ ਉਤੇ ਜਾ ਕੇ ਨਤੀਜੇ ਦੇਖ ਸਕਦੇ ਹਨ। ਲਾਈਵ ਹਿੰਦੁਸਤਾਨ (www.livehindustan.com) ਉਤੇ ਵੀ ਨਤੀਜੇ ਦੇਖ ਸਕਦੇ ਹਨ।
ਪੱਛਮੀ ਬੰਗਾਲ 12ਵੀਂ ਦੇ ਨਤੀਜੇ ਇਸ ਵਾਰ ਕਾਫੀ ਚੰਗੇ ਰਹੇ ਹਨ। ਪਿਛਲੇ ਵਾਰ ਦੇ ਮੁਕਾਬਲੇ ਇਸ ਵਾਰ 3 ਫੀਸਦੀ ਦੇ ਕਰੀਬ ਨਤੀਜਿਆਂ ਵਿਚ ਵਾਧਾ ਹੋਇਆ ਹੈ। ਇਸ ਵਾਰ ਪ੍ਰੀਖਿਆ ਵਿਚ 86.92 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜੋ ਪਿਛਲੀ ਵਾਰ ਨਾਲੋਂ ਜ਼ਿਆਦਾ ਹਨ। ਪਿਛਲੀ ਵਾਰ 83.75 ਫੀਸਦੀ ਬੱਚੇ ਹੀ ਪਾਸ ਹੋਏ ਸਨ। ਇਸ ਸਾਲ 8,16,243 ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ। ਜਦੋਂ ਕਿ ਪਿਛਲੀ ਵਾਰ 8,07,345 ਵਿਦਿਆਰਥੀ ਹੀ ਪ੍ਰੀਖਿਆ ਵਿਚ ਸ਼ਾਮਲ ਹੋ ਸਕੇ। ਇਸ ਵਾਰ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 12ਵੀਂ ਬੋਰਡ ਵਿਚੋ਼ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
Congratulations to all students who excelled and those who passed the Higher Secondary exams. Good wishes to your parents and teachers. Good luck for all your future endeavours
— Mamata Banerjee (@MamataOfficial) May 27, 2019