WBHRB Staff Nurse Recruitment 2019: ਪੱਛਮੀ ਬੰਗਾਲ ਹੈਲਥ ਰਿਕ੍ਰਿਊਟਮੈਂਟ ਬੋਰਡ ਨੇ ਸਟਾਫ਼ ਨਰਸਾਂ ਦੀਆਂ ਅਸਾਮੀਆਂ ਲਈ ਭਰਤੀਆਂ ਦੀ ਸੂਚਨਾ ਜਾਰੀ ਕੀਤੀ ਹੈ। ਹੈਲਥ ਐਂਡ ਵੈਲਫੇਅਰ ਡਿਪਾਰਟਮੈਂਟ ਅਧੀਨ ਸਟਾਫ਼ ਨਰਸਾਂ ਦੇ ਸੈਂਕੜੇ ਅਹੁਦਿਆਂ ਤੇ ਅਸਾਮੀਆਂ ਕੱਢੀਆਂ ਗਈਆਂ ਹਨ। ਇਸ ਚ ਕੁੱਲ 8159 ਲੋਕਾਂ ਨੂੰ ਚੁਣਿਆ ਜਾਵੇਗਾ।
ਇਨ੍ਹਾਂ ਅਸਾਮੀਆਂ ਲਈ ਦਰਖਾਸਤ ਦੇਣ ਲਈ ਵਿਭਾਗ ਦੀ ਅਧਿਕਾਰਤ ਵੈਬਸਾਈਟ www.wbhrb.in ਤੇ ਲਾਗ-ਇਨ ਕੀਤਾ ਜਾ ਸਕਦਾ ਹੈ। ਇਸ ਭਰਤੀ ਲਈ ਲਿਖਤ ਪ੍ਰੀਖਿਆ ਅਤੇ ਇੰਟਰਵੀਊ ਦੇਣਾ ਹੋਵੇਗਾ। ਇਸ ਤੋਂ ਬਾਅਦ ਚੋਣ ਹੋਵੇਗੀ। ਇਨ੍ਹਾਂ ਆਸਾਮੀਆਂ ਲਈ ਦਰਖਾਸਤ ਦੇਣ ਲਈ ਆਖਰੀ ਮਿਤੀ 29 ਜੁਲਾਈ ਹੈ।