ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਸਰਕਾਰ ਦਾ ਵੱਡਾ ਫੈਸਲਾ, B.Ed ਪਾਸ ਵੀ ਬਣ ਸਕਣਗੇ ਪ੍ਰਾਈਮਰੀ ਅਧਿਆਪਕ

ਉੱਤਰ ਪ੍ਰਦੇਸ਼ ਨੇ ਸਹਾਇਕ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਇਕ ਅਹਿਮ ਪ੍ਰਸਤਾਵ ਪਾਸ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਪ੍ਰਧਾਨਗੀ ਚ ਮੰਗਲਵਾਰ ਨੂੰ ਹੋਈ ਕੈਬਨਿਟ ਬੈਠਕ ਚ ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ (ਅਧਿਆਪਕ) ਸੇਵਾ ਦਸਤੀ 1981 ਚ ਸੋਧ ਨੂੰ ਮਨਜ਼ੂਰੀ ਮਿਲ ਗਈ ਹੈ।

 

ਇਸ ਦੇ ਬਾਅਦ ਹੁਣ ਸੂਬੇ ਦੇ ਜੂਨੀਅਰ ਬੇਸਿਕ ਸਕੂਲਾਂ (ਪਹਿਲੀ ਤੋਂ ਪੰਜਵੀਂ ਜਮਾਤ) ਚ ਬੀਐਂਡ ਡਿਗਰੀ ਹੋਲਡਰ ਵੀ ਸਿੱਖਿਅਕ ਬਣ ਸਕਣਗੇ। ਹਾਲਾਂਕਿ ਅਜਿਹੇ ਅਧਿਆਪਕਾਂ ਨੂੰ ਨਿਯੁਕਤੀ ਦੇ 2 ਸਾਲ ਦੇ ਅੰਦਰ ਪ੍ਰਾਇਮਰੀ ਸਿੱਖਿਆ ਚ 6 ਮਹੀਨੇ ਦਾ ਬ੍ਰਿਜ ਕੋਰਸ ਪੂਰਾ ਕਰਨਾ ਹੋਵੇਗਾ।

 

ਦੱਸਣਯੋਗ ਹੈ ਕਿ ਹਾਲੇ ਤਕ ਉਹੀ ਡਿਗਰੀ ਹੋਲਡਰ ਦਰਖਾਸਤ ਦੇ ਸਕਦੇ ਸਨ ਜਿਨ੍ਹਾਂ ਨੇ ਟੀਈਟੀ ਪਾਸ ਕੀਤੀ ਹੋਵੇ ਜਾਂ ਫਿਰ ਉਮੀਦਵਾਰ ਕੌਮੀ ਸਿੱਖਿਆ ਕੌਂਸਲ ਤੋਂ 2 ਸਾਲਾ ਡੀਐਲਐੱਡ (ਬੀਟੀਸੀ) ਜਾਂ ਯੂਪੀ ਟੈਟ ਪਾਸ ਹੋਵੇਾ। ਹੁਣ ਸਾਧਾਰਣ ਬੀਐਂਡ ਡਿਗਰੀ ਧਾਰਕ ਵੀ ਸਹਾਇਕ ਸਿੱਖਿਆ ਅਹੁਦੇ ਲਈ ਦਰਖਾਸਤ ਕਰ ਸਕਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi governments big decision BEd pass would become the Primary teacher