ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ GDP 7 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਕੇ ਹੋਈ 5 ਫੀਸਦ

ਦੇਸ਼ ਦੀ ਆਰਥਿਕ ਵਿਕਾਸ ਦਰ 2019-20 ਦੀ ਅਪ੍ਰੈਲ-ਜੂਨ ਤਿਮਾਹੀ ਚ 5 ਫੀਸਦ ਤੱਕ ਡਿੱਗ ਗਈ। ਇਹ ਪਿਛਲੇ 7 ਸਾਲਾਂ ਚ ਸਭ ਤੋਂ ਹੇਠਲਾ ਪੱਧਰ ਹੈ। ਮੁੜ ਉਸਾਰੀ ਖੇਤਰ ਚ ਗਿਰਾਵਟ ਅਤੇ ਖੇਤੀ ਉਤਪਾਦਨ ਦੀ ਸੁਸਤੀ ਕਾਰਨ ਜੀਡੀਪੀ ਵਿਕਾਸ ਦਰ ਚ ਇਹ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਚ ਇਹ ਜਾਣਕਾਰੀ ਦਿੱਤੀ ਗਈ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਤੋਂ ਪਹਿਲਾਂ, ਵਿੱਤੀ ਸਾਲ 2012-13 ਦੀ ਅਪ੍ਰੈਲ-ਜੂਨ ਦੀ ਮਿਆਦ ਚ ਦੇਸ਼ ਦੀ ਆਰਥਿਕ ਵਿਕਾਸ ਦਰ 4.9 ਫੀਸਦ ਦੇ ਹੇਠਲੇ ਪੱਧਰ 'ਤੇ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ਚ ਆਰਥਿਕ ਵਿਕਾਸ ਦਰ 8 ਫੀਸਦ ਦੇ ਉੱਚੇ ਪੱਧਰ 'ਤੇ ਸੀ। ਜਦੋਂ ਕਿ ਇਸ ਤੋਂ ਪਿਛਲੀ ਤਿਮਾਹੀ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ਚ ਵਿਕਾਸ ਦਰ 5.8 ਫੀਸਦ ਦਰਜ ਕੀਤੀ ਗਈ ਸੀ।

 

ਰਿਜ਼ਰਵ ਬੈਂਕ ਆਫ ਇੰਡੀਆ ਨੇ ਜੂਨ ਚ ਹੋਈ ਮੁਦਰਾ ਸਮੀਖਿਆ ਚ ਮੌਜੂਦਾ ਵਿੱਤੀ ਸਾਲ ਦੀ ਆਰਥਿਕ ਵਿਕਾਸ ਦਰ ਨੂੰ 7 ਫੀਸਦ ਤੋਂ ਘਟਾ ਕੇ 6.9 ਫੀਸਦ ਕਰ ਦਿੱਤਾ ਹੈ। ਇਸਦੇ ਨਾਲ ਹੀ ਕੇਂਦਰੀ ਬੈਂਕ ਨੇ ਸਮੁੱਚੀ ਮੰਗ ਨੂੰ ਵਧਾ ਕੇ ਵਿਕਾਸ ਦੀਆਂ ਚਿੰਤਾਵਾਂ ਨਾਲ ਨਜਿੱਠਣ ਲਈ ਜ਼ੋਰ ਦਿੱਤਾ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕੇਂਦਰੀ ਬੈਂਕ ਨੇ ਵਿੱਤੀ ਸਾਲ ਦੇ ਪਹਿਲੇ ਅੱਧ ਚ ਜੀਡੀਪੀ ਵਿਕਾਸ ਦਰ 5.8 ਤੋਂ 6.6 ਫੀਸਦ ਅਤੇ ਦੂਜੇ ਅੱਧ ਵਿਚ 7.3 ਤੋਂ 7.5 ਫੀਸਦ ਦਰਮਿਆਨ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਸਾਲ 2019 ਅਪ੍ਰੈਲ-ਜੂਨ ਦੀ ਮਿਆਦ ਚ ਚੀਨ ਦੀ ਆਰਥਿਕ ਵਿਕਾਸ ਦਰ 6.2 ਫੀਸਦ ਰਹੀ ਹੈ, ਜੋ ਪਿਛਲੇ 27 ਸਾਲਾਂ ਚ ਸਭ ਤੋਂ ਘੱਟ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The country GDP growth falls to 5 percent in April-June quarter