ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ `ਚ ਕਾਂਗਰਸ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਮੱਧ ਪ੍ਰਦੇਸ਼ `ਚ ਕਾਂਗਰਸ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਦੇ ਨਤੀਜੇ ਆਉਣ ਦੇ ਬਾਅਦ ਕਾਂਗਰਸ ਸੂਬਾ ਪ੍ਰਧਾਨ ਕਮਲਨਾਥ, ਜਯੋਤੀਦਿੱਤਿਆ ਸਿੰਧੀਆ ਸਮੇਕ ਕਈ ਕਾਂਗਰਸੀ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਅੱਜ ਸ਼ਾਮ ਚਾਰ ਵਜੇ ਭੋਪਾਲ `ਚ ਹੋਵੇਗੀ। ਇਸ `ਚ ਵਿਧਾਇਕ ਦਲ ਦੇ ਸੰਭਾਵਿਤ ਆਗੂ ਦੇ ਨਾਮ `ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।


ਕਾਂਗਰਸ ਵੱਲੋਂ ਅਧਿਕਾਰਤ ਤੌਰ `ਤੇ ਦਿੱਤੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਸੂਬਾ ਕਾਂਗਰਸ ਦਫ਼ਤਰ `ਚ ਹੋਵੇਗੀ। ਮੀਟਿੰਗ `ਚ ਸੂਬਾ ਕਾਂਗਰਸ ਪ੍ਰਧਾਨ ਕਮਲਨਾਥ, ਜਨਰਲ ਕਮੇਟੀ ਦੇ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਦਿਗਵਿਜੇ ਸਿੰਘ, ਚੋਣ ਮੁਹਿੰਮ ਕਮੇਟੀ ਦੇ ਮੁੱਖੀ ਜਯੋਤੀਦਿੱਤਿਆ ਸਿੰਧਿਆ, ਰਾਜ ਸਭਾ ਮੈਂਬਰ ਵਿਵੇਕ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਰਹਿਣਗੇ।


ਸੂਬੇ ਦੀਆਂ 230 ਸੀਟਾਂ `ਚੋਂ ਬਹੁਮਤ ਲਈ 116 ਸੀਟਾਂ `ਤੇ ਜਿੱਤ ਜ਼ਰੂਰੀ ਹੈ, ਕਾਂਗਰਸ ਇਸ ਅੰਕੜੇ ਤੋਂ ਦੋ ਸੀਟਾਂ ਪਿੱਛੇ ਹਨ। ਕਾਂਗਰਸ 114 ਸੀਟਾਂ ਜਿੱਤ ਸਕੀ। ਬਸਪਾ ਅਤੇ ਸਪਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਹਨ। ਇਸ ਤਰ੍ਹਾਂ ਬਸਪਾ ਦੇ ਦੋ ਅਤੇ ਸਪਾ ਦੇ ਇਕ ਵਿਧਾਇਕ ਦਾ ਸਾਥ ਮਿਲਣ `ਤੇ ਕਾਂਗਰਸ ਬਹੁਮਤ ਦੇ ਅੰਕੜੇ ਨੂੰ ਆਸਾਨੀ ਨਾਲ ਪਾਰ ਕਰ ਲਵੇਗੀ। ਉਥੇ ਭਾਜਪਾ ਨੂੰ 109 ਸੀਟਾਂ ਹੀ ਮਿਲੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kamalnath and jyotiraditya scindia meet madhya pradesh governor claim to form government in madhya pradesh here are Mp results