ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ : ਮੁੱਖ ਮੰਤਰੀ ਚੁਨਣ ਦਾ ਅਧਿਕਾਰ ਵਿਧਾਇਕਾਂ ਨੇ ਰਾਹੁਲ ਨੂੰ ਦਿੱਤਾ

ਰਾਜਸਥਾਨ : ਮੁੱਖ ਮੰਤਰੀ ਚੁਨਣ ਦਾ ਅਧਿਕਾਰ ਵਿਧਾਇਕਾਂ ਨੇ ਰਾਹੁਲ ਨੂੰ ਦਿੱਤਾ

ਕਾਂਗਰਸ ਵਿਧਾਇਕ ਦਲ ਨੇ ਰਾਜਸਥਾਨ `ਚ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਹੈ। ਪਾਰਟੀ ਦੇ ਵਿਧਾਇਕਾਂ ਨੇ ਇਸ ਸਬੰਧੀ ਇਕ ਪ੍ਰਸਤਾਵ ਪਾਸ ਕੀਤਾ ਹੈ। ਕਾਂਗਰਸ ਵਿਧਾਇਕ ਪਰਸਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਕ ਪ੍ਰਸਤਾਵ ਪਾਸ ਕਰਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਧਿਕਾਰ ਦੇ ਦਿੱਤੇ ਹਨ ਕਿ ਉਹ ਮੁੱਖ ਮੰਤਰੀ ਦੇ ਨਾਮ `ਤੇ ਆਖਰੀ ਫੈਸਲਾ ਕਰੇ। ਅਸੀਂ ਹੱਥ ਚੁੱਕ ਕੇ ਪ੍ਰਸਤਾਵ ਪਾਸ ਕੀਤਾ ਹੈ। ਇਸ ਤੋਂ ਬਾਅਦ ਵਿਧਾਇਕਾਂ ਦੀ ਅਲੱਗ-ਅਲੱਗ ਰਾਏ ਲਈ ਜਾ ਰਹੀ ਹੈ। 


ਉਨ੍ਹਾਂ ਤੋਂ ਜਦੋਂ ਵਿਅਕਤੀਗਤ ਰਾਏ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਸੰਦ ਉਹ ਹੀ ਹੈ ਜੋ ਹਾਈਕਮਾਨ ਦੀ ਹੋਵੇਗੀ। ਵਿਧਾਇਕ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਵਿਧਾਇਕ ਮੁੱਖ ਮੰਤਰੀ ਅਹੁਦੇ ਲਈ ਆਪਣੀ ਰਾਏ ਮੀਟਿੰਗ `ਚ ਦੇ ਰਹੇ ਹਨ। ਉਥੇ ਜਾਟ ਆਗੂ ਅਤੇ ਵਿਧਾਇਕ ਵਿਸ਼ਵੇਂਦਰ ਸਿੰਘ ਨੇ ਇਸ ਪ੍ਰਸਤਾਵ `ਤੇ ਅਸੰ਼ਤੁਸਟੀ ਪ੍ਰਗਟਾਈ ਹੈ।  ਵਿਧਾਇਕ ਦਲ ਦੀ ਮੀਟਿੰਗ `ਚ ਹਾਜ਼ਰ ਰਹੇ ਸਿੰਘ ਨੇ ਕਿਹਾ ਕਿ ਜੇਕਰ ਫੈਸਲਾ ਪਾਰਟੀ ਹਾਈ ਕਮਾਨ ਨੇ ਹੀ ਕਰਨਾ ਹੈ ਤਾਂ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਅਤੇ ਸੁਪਰਵਾਇਜ਼ਰ ਭੇਜਣ ਦਾ ਕੀ ਮਤਲਬ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will be next Rajasthan CM Over to Congress chief Rahul Gandhi