ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

74 ਰੈਲੀਆਂ ਕਰਨ ਵਾਲੇ ਯੋਗੀ ਕਾਰਨ ਭਾਜਪਾ ਦਾ 51 ਸੀਟਾਂ ’ਤੇ ਕਬਜ਼ਾ

ਲੰਘੀਆਂ 5 ਸੂਬਾਇਆਂ ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਲਹਿਰ ਮੁੜ ਗਰਮਾਉਣ ਲਈ ਪਾਰਟੀ ਦੇ ਸਟਾਰ ਪ੍ਰਚਾਰਕ ਯੋਗੀ ਆਦਿੱਤਿਆਨਾਥ ਖਾਸੇ ਕਾਮਯਾਬ ਰਹੇ। ਉਨ੍ਹਾਂ ਨੇ ਚਾਰ ਸੂਬਿਆਂ ਚ ਜਿਨ੍ਹਾਂ 74 ਵਿਧਾਨ ਸਭਾ ਖੇਤਰਾਂ ਚ ਰੈਲੀਆਂ ਕੀਤੀਆਂ ਤੇ ਉਨ੍ਹਾਂ ਚ ਭਾਜਪਾ 51 ਸੀਟਾਂ ਜਿੱਤਣ ਚ ਕਾਮਯਾਬ ਵੀ ਰਹੀ। ਸਿੱਟੇ ਵਜੋਂ ਰੈਲੀਆਂ ਦੇ ਕਰਨ ਦੇ ਮਾਮਲੇ ਚ ਯੋਗੀ ਨੂੰ 69 ਫੀਸਦੀ ਸਫਲਤਾ ਮਿਲੀ।

 

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਹਰਮਨਪਿਆਰਤਾ ਕਾਰਨ ਸੂਬਾਈ ਭਾਜਪਾ ਇਕਾਈਆਂ ਨੇ ਇਨ੍ਹਾਂ ਸਾਰੇ ਸੂਬਿਆਂ ਚ ਉਨ੍ਹਾਂ ਦੀਆਂ ਰੈਲੀਆਂ ਦੀ ਮੰਗ ਕੀਤੀ ਸੀ। ਇਸੇ ਕਾਰਨ ਯੋਗੀ ਨੇ ਸਭ ਤੋਂ ਜਿ਼ਆਦਾ 26 ਰੈਲੀਆਂ ਰਾਜਸਥਾਨ ਚ ਕੀਤੀਆਂ ਸਨ ਜਿੱਥੇ ਭਾਜਪਾ 25 ਸੀਟਾਂ ਜਿੱਤਣ ਚ ਕਾਮਯਾਬ ਰਹੀ।

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਾ ਸਿਰਫ ਰਾਮ ਮੰਦਿਰ ਦਾ ਮੁੱਦਾ ਚੁੱਕਿਆ ਬਲਕਿ ਉਨ੍ਹਾਂ ਨੇ ਵਿਕਾਸ ਦੇ ਸਵਾਲ ਵੀ ਚੁੱਕੇ। ਯੂਪੀ ਸਰਕਾਰ ਦੇ ਕੰਮਕਾਜ ਬਾਰੇ ਦੱਸਿਆ ਅਤੇ ਘੱਟਗਿਣਤੀਆਂ ਨਾਲ ਹੋਣ ਵਾਲੇ ਵਿੱਤਕਰੇ ਤੇ ਰੋਸ ਪ੍ਰਗਟਾਇਆ। ਬੇਸ਼ੱਕ ਭਾਜਪਾ ਜਿੱਤ ਨਾ ਸਕੀ ਪਰ ਫਿਰ ਵੀ ਯੋਗੀ ਦੀਆਂ ਰੈਲੀਆਂ ਚ ਚੰਗੀ ਖਾਸੀ ਭੀੜ ਜੁਟੀ। ਯੋਗੀ ਨੇ ਇਨ੍ਹਾਂ ਸੂਬਿਆਂ ਚ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾਂ ਵੀ ਕੀਤੀ।

 

ਜਾਣਕਾਰਾਂ ਦੀ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਚ ਭਾਜਪਾ ਦੀ ਸਰਕਾਰ ਚਲੀ ਗਈ ਪਰ ਉਹ ਵਿਰੋਧੀ ਧੜੇ ਵਜੋਂ ਖਾਸੀ ਮਜ਼ਬੂਤ ਰਹੀ ਹੈ। ਮੱਧ ਪ੍ਰਦੇਸ਼ ਚ ਤਾਂ ਲਗਭਗ ਬਰਾਬਰੀ ਦਾ ਮੁਕਾਬਲਾ ਰਿਹਾ ਅਤੇ 5 ਸੀਟਾਂ ਘੱਟ ਮਿਲੀਆਂ। ਜਿਸ ਤੋਂ ਲੋਕਾਂ ਦਾ ਰੁਝਾਨ ਕਿਤੇ ਨਾ ਕਿਤੇ ਹਾਲੇ ਵੀ ਭਾਜਪਾ ਪੱਖੀ ਸੀ।

 

 

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:74 rallies in Yogi because BJP occupies 51 seats