ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸ਼ੋਕ ਗਹਿਲੋਤ ਤੀਜੀ ਵਾਰ ਬਣੇ ਰਾਜਸਥਾਨ ਦੇ CM, ਸਚਿੱਨ ਪਾਇਲਟ ਬਣੇ ਉਪ ਮੁੱਖ ਮੰਤਰੀ

1 / 2ਅਸ਼ੋਕ ਗਹਿਲੋਤ ਤੀਜੀ ਵਾਰ ਬਣੇ ਰਾਜਸਥਾਨ ਦੇ CM, ਸਚਿੱਨ ਪਾਇਲਟ ਬਣੇ ਉਪ ਮੁੱਖ ਮੰਤਰੀ

2 / 2ਅਸ਼ੋਕ ਗਹਿਲੋਤ ਤੀਜੀ ਵਾਰ ਬਣੇ ਰਾਜਸਥਾਨ ਦੇ CM, ਸਚਿੱਨ ਪਾਇਲਟ ਬਣੇ ਉਪ ਮੁੱਖ ਮੰਤਰੀ

PreviousNext

ਵਿਧਾਨ ਸਭਾ ਚੋਣਾਂ ਚ ਜਿੱਤ ਦਰਜ ਕਰਨ ਮਗਰੋਂ ਸੋਮਵਾਰ ਨੂੰ ਅਸ਼ੋਕ ਗਹਿਲੋਤ ਨੇ ਸਵੇਰ 11 ਵਜੇ ਤੀਜੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਸਹੁੰ ਚੁੱਕ ਲਈ ਹੈ। ਗਹਿਲੋਤ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਸਚਿੱਨ ਪਾਇਲਟ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਕਲਿਆਣ ਸਿੰਘ ਨੇ ਉਨ੍ਹਾਂ ਨੂੰ ਸਹੁੰ ਚੁਕਾਈ।

 

ਸਚਿੱਨ ਪਾਇਲਟ ਸਮਾਗਮ ਚ ਆਪਣੇ ਪਿਤਾ ਅਤੇ ਮਰਹੂਮ ਸਾਬਕਾ ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਦੇ ਅੰਦਾਜ਼ ਚ ਲਾਲ ਪੱਗੜੀ ਪਾ ਕੇ ਸਮਾਗਮ ਚ ਸ਼ਾਮਲ ਹੋਏ। ਇਸ ਇਤਿਹਾਸਕ ਫੈਸਲੇ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧੜੇ ਦੇ ਆਗੂ ਵੀ ਸਟੇਜ ਤੇ ਇਕੱਠਿਆਂ ਨਜ਼ਰ ਆਏ।

 

 

 

 

ਅਸ਼ੋਕ ਗਹਿਲੋਤ ਨੇ ਸਹੁੰ ਚੁੱਕ ਸਮਾਗਮ ਚ ਸਾਲ 2019 ਚ ਆਮ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਇੱਕਜੁਟਤਾ ਦੀ ਤਸਵੀਰ ਵੀ ਨਜ਼ਰ ਆਈ। ਗੈਰ ਭਾਜਪਾ ਦਲਾਂ ਦੇ ਆਗੂਆਂ ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਨੈਸ਼ਨਲ ਕਾਨਫਰੰਸ ਨੇਤਾ ਫਾਰੂਕ ਅਬਦੁੱਲਾ, ਐਨਸੀਪੀ ਆਗੂ ਸ਼ਰਦ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਤੇਜੱਸਵੀ ਯਾਦਵ, ਝਾਮੁਮੋ ਦੇ ਹੇਮੰਤ ਸੋਰੇਨ ਅਤੇ ਜਨਤਾ ਦਲ ਸੈਕੂਲਰ ਤੋਂ ਐਚਡੀ ਦੇਵਗੌੜਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਵੀ ਸਟੇਜ ਤੇ ਨਜ਼ਰ ਆਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ashok Gehlot third time became CM Deputy Chief Minister of Rajasthan Sachin Pilot