ਛੱਤੀਸਗੜ੍ਹ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਅੱਜ ਰਾਜਪਾਲ ਆਨੰਦੀ ਬੇਨ ਪਟੇਲ ਨੇ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਚ ਕਾਂਗਰਸ ਤੇ ਹੋਰਨਾਂ ਦਲਾਂ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਚ ਮੁੱਖ ਮੰਤਰੀ ਬਘੇਲ ਨੇ ਆਪਣੇ ਸਾਥੀ ਮੰਤਰੀਆਂ ਟੀਐਸ ਸਿੰਘ ਦੇਵ ਅਤੇ ਤਾਮਰਧਵਜ ਸਾਹੂ ਨੇ ਆਪੋ ਆਪਣੇ ਕੈਬਨਿਟ ਅਹੁਦਿਆਂ ਦੀ ਸਹੁੰ ਚੁੱਕੀ।
ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਵਜੋਂ ਭੁਪੇਸ਼ ਬਘੇਲ ਨੇ ਅਹੁਦਾ ਸੰਭਾਲਿਆ ਹੈ। ਸਹੰੁ ਚੁੱਕਣ ਮਗਰੋਂ ਭੁਪੇਸ਼ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਤੋਂ ਵੀ ਗਲੇ ਮਿਲੇ ਅਤੇ ਉਨ੍ਹਾਂ ਦਾ ਸੁਆਗਤ ਕਬੂਲ ਕੀਤਾ।
ਸਟੇਜ ਤੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਵੀ ਸਮਾਗਮ ਦੌਰਾਨ ਤਸਵੀਰਾਂ ਖਿਚਵਾਈਆਂ ਅਤੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ। ਮੀਂਹ ਹੋਣ ਕਾਰਨ ਇਸ ਸਮਾਮਗ ਨੂੰ ਹਾਲ ਵਾਲੇ ਸਟੇਡੀਅਮ ਚ ਤਬਦੀਲ ਕੀਤਾ ਗਿਆ।
Raipur: Bhupesh Baghel takes oath as the next Chief Minister of #Chhattisgarh pic.twitter.com/YMOnKaOf92
— ANI (@ANI) December 17, 2018
Raipur: T. S. Singh Deo and Tamradhwaj Sahu take oath as ministers #Chhattisgarh pic.twitter.com/gZcJs2YGxy
— ANI (@ANI) December 17, 2018