ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਰੁਝਾਨਾਂ `ਚ ਪਛੜ ਰਹੀ ਭਾਜਪਾ, ਅੱਗੇ ਵਧਦਾ ਹੱਥ

ਚੋਣ ਰੁਝਾਨਾਂ `ਚ ਪਛੜ ਰਹੀ ਭਾਜਪਾ, ਅੱਗੇ ਵਧਦਾ ਹੱਥ

ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ਰੋਮ, ਤੇਲੰਗਾਨਾ `ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆ ਰਹੇ ਰੁਝਾਨਾਂ `ਚ ਕਈ ਸੂਬਿਆਂ `ਚ ਪਾਰਟੀ ਦੀਆਂ ਸਰਕਾਰਾਂ ਬਦਲਦੀਆਂ ਨਜ਼ਰ ਆ ਰਹੀਆਂ ਹਨ। ਭਾਵੇਂ ਅਜੇ ਤੱਕ ਚੋਣ ਨਤੀਜੇ ਸਾਹਮਣੇ ਨਹੀਂ ਆਏ, ਪ੍ਰੰਤੂ ਆ ਰਹੇ ਰੁਝਾਨਾਂ `ਚ 5 ਸੂਬਿਆਂ `ਚੋਂ ਤਿੰਨ ਸੂਬਿਆਂ `ਚ ਕਾਂਗਰਸ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ, ਜਦੋਂ ਕਿ 2 `ਚ ਸਥਾਨਕ ਪਾਰਟੀਆਂ ਅੱਗੇ ਚੱਲ ਰਹੀਆਂ ਹਨ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸੂਬਿਆਂ `ਚ ਕਾਂਗਰਸ ਸਰਕਾਰ ਬਣਾਉਣ ਲਈ ਅੱਗੇ ਵਧ ਰਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਸੂਬਿਆਂ `ਚ ਭਾਜਪਾ ਹੱਥੋਂ ਸਰਕਾਰ ਖਿਸਕਦੀਆਂ ਜਾ ਰਹੀਆਂ ਹਨ।

 

ਮਿਜ਼ੋਰਮ `ਚ ਸੱਤਾ ਕਾਂਗਰਸ ਦੇ ਹੱਥੋਂ ਨਿਕਲਕੇ ਐਮਐਨਐਫ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਤੇਲੰਗਾਨਾ `ਚ ਟੀਆਰਐਸ ਪਾਰਟੀ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੱਤਾ `ਤੇ ਕਬਜ਼ਾ ਬਰਕਰਾਰ ਰੱਖਿਆ ਹੋਇਆ ਹੈ। ਹੁਣ ਤੱਕ ਦੇ ਆ ਰਹੇ ਰੁਝਾਨਾਂ `ਚ ਬਸਪਾ ਨੇ ਛੱਤੀਸਗੜ੍ਹ `ਚ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਸੀਟਾਂ ਜਿੱਤੀਆਂ ਹਨ, ਜਦੋਂ ਕਿ ਰਾਜਸਥਾਨ, ਮੱਧ ਪ੍ਰਦੇਸ਼ `ਚ ਪਹਿਲਾਂ ਜਿੰਨੀਆਂ ਸੀਟਾਂ `ਤੇ ਕਾਮਯਾਬੀ ਦਿਖਾਈ ਦੇ ਰਹੀ ਹੈ। 

ਰਾਜਸਥਾਨ ਰੁਝਾਨ :
ਕਾਂਗਰਸ : 104 
ਭਾਜਪਾ : 70
ਬਸਪਾ : 6
ਹੋਰ : 19

 

ਮੱਧ ਪ੍ਰਦੇਸ਼
ਕਾਂਗਰਸ : 115
ਭਾਜਪਾ : 105
ਬਸਪਾ : 3
ਹੋਰ : 7

 

ਛੱਤੀਸਗੜ੍ਹ ਰੁਝਾਨ 
ਕਾਂਗਰਸ : 62
ਭਾਜਪਾ : 18
ਬਸਪਾ : 8
ਹੋਰ : 0

 

ਤੇਲੰਗਾਨਾ ਰੁਝਾਨ
ਟੀਆਰਐਸ : 88
ਕਾਂਗਰਸ : 21
ਭਾਜਪਾ : 1
ਹੋਰ : 9

 

ਮਿਜ਼ਰੋਮ ਰੁਝਾਨ 
ਐਮਐਨਐਫ : 26
ਕਾਂਗਰਸ : 5
ਭਾਜਪਾ : 1
ਹੋਰ : 8

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP ahead of election trends moving hands