ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਚੋਣਾਂ: ਭਾਜਪਾ ਨੇ 17 ਉਮੀਦਵਾਰਾਂ ਦੀ ਦੂਜੀ ਸੂਚੀ ਐਲਾਨੀ

1 / 3bjp

2 / 3ਮੱਧ ਪ੍ਰਦੇਸ਼ ਚੋਣਾਂ: ਭਾਜਪਾ ਨੇ 17 ਉਮੀਦਵਾਰਾਂ ਦੀ ਦੂਜੀ ਸੂਚੀ ਐਲਾਨੀ

3 / 3ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਭਾਣਜੇ ਅਤੇ ਮੁਰੈਨਾ ਤੋਂ ਸਾਂਸਦ ਅਨੂਪ ਮਿਸ਼ਰਾ

PreviousNext

ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਜਾਰੀ ਕਰ ਦਿੱਤੀ ਹੈ। ਦੂਜੀ ਲਿਸਟ ਵਿਚ ਪਾਰਟੀ ਨੇ 5 ਮੌਜੂਦਾ ਵਿਧਾਇਕਾਂ ਨੂੰ ਮੁੜ ਤੋਂ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਸ਼ੁੱਕਰਵਾਰ ਨੂੰ 177 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਹਿਲੀ ਸੂਚੀ ਚ ਮੌਜੂਦਾ 27 ਵਿਧਾਇਕਾਂ ਅਤੇ 2 ਮੰਤਰੀਆਂ ਦੇ ਟਿਕਟ ਕੱਟ ਦਿੱਤੇ ਗਏ ਹਨ।

 

 

ਦੂਜੀ ਲਿਸਟ ਵਿਚ ਭਾਜਪਾ ਨੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਭਾਣਜੇ ਅਤੇ ਮੁਰੈਨਾ ਤੋਂ ਸਾਂਸਦ ਅਨੂਪ ਮਿਸ਼ਰਾ ਨੂੰ ਭਿਤਾਰਵਰ ਤੋਂ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਝਬੇਰਾ ਤੋਂ ਧਰਮਿੰਦਰ ਲੋਧੀ, ਜਬਲਪੁਰ ਉੱਤਰ ਤੋਂ ਸ਼ਰਦ ਜੈਨ, ਮੁਲਤਾਈ ਤੋਂ ਰਾਜਾ ਪੰਵਾਰ, ਜਬਲਪੁਰ ਤੋਂ ਸ਼ਰਦ ਜੈਨ ਅਤੇ ਉਜੈਨ ਦੱਖਣੀ ਤੋਂ ਮੋਹਨ ਯਾਦਵ ਅਤੇ ਅਨੂਪਪੁਰ ਤੋਂ ਰਾਮਲਾਲ ਰੌਤੇਲ ਨੂੰ ਉਮੀਦਵਾਰ ਬਣਾਇਆ ਹੈ।

 

 

ਇਸ ਸੂਚੀ ਦੇ ਨਾਲ ਹੀ ਭਾਜਪਾ ਨੇ 230 ਵਿਧਾਨ ਸਭਾ ਸੀਟਾਂ ਚ ਤੋਂ 193 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਚ 176 ਉਮੀਦਵਾਰ ਸਨ ਅਤੇ ਹੁਣ ਦੂਜੀ ਸੂਚੀ ਚ 17 ਉਮੀਦਵਾਰਾਂ ਦੇ ਨਾਂ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP announces second list of 17 candidates