ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਚੋਣਾਂ: ਭਾਜਪਾ ਨੂੰ ਕਰਾਰਾ ਝੱਟਕਾ, ਗੁਰੂ ਬਾਲਦਾਸ ਨੇ ਫੜ੍ਹਿਆ ਕਾਂਗਰਸ ਦਾ ਹੱਥ

1 / 2ਭਾਜਪਾ ਨੂੰ ਕਰਾਰਾ ਝੱਟਕਾ, ਗੁਰੂ ਬਾਲਦਾਸ ਨੇ ਫੜ੍ਹਿਆ ਕਾਂਗਰਸ ਦਾ ਹੱਥ

2 / 2ਭਾਜਪਾ ਨੂੰ ਕਰਾਰਾ ਝੱਟਕਾ, ਗੁਰੂ ਬਾਲਦਾਸ ਨੇ ਫੜ੍ਹਿਆ ਕਾਂਗਰਸ ਦਾ ਹੱਥ

PreviousNext

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਸਤਨਾਮੀ ਸਮਾਜ ਦੇ ਗੁਰੂ ਬਾਲਦਾਸ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ ਜਦਕਿ ਉਹ ਆਪਣੇ ਬੇਟੇ ਸਮੇਤ ਕਾਂਗਰਸ ਚ ਸ਼ਾਮਲ ਹੋ ਗਏ ਹਨ। ਗੁਰੂ ਬਾਲਦਾਸ ਵੱਲੋਂ ਚੁੱਕੇ ਗਏ ਇਸ ਅਚਨਚੇਤ ਕਦਮ ਨੂੰ ਭਾਜਪਾ ਲਈ ਇੱਕ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ।

 

ਗੁਰੂ ਬਾਲਦਾਸ ਦੇ ਬੇਟੇ ਖ਼ੁਸ਼ਵੰਤ ਸਾਹੇਬ ਨੇ ਆਰੰਗ ਵਿਧਾਨ ਸਭਾ ਸੀਟ ਤੋਂ ਭਾਜਪਾ ਤੋਂ ਟਿਕਟ ਦੀ ਦਾਅਵੇਦਾਰੀ ਕੀਤੀ ਸੀ ਪਰ ਉਨ੍ਹਾਂ ਨੂੰ ਟਿਕਟ ਨਾ ਮਿਲ ਸਕੀ। ਭਾਜਪਾ ਤੋਂ ਨਿਰਾਸ਼ਾ ਹੱਥ ਲੱਗਣ ਮਗਰੋਂ ਗੁਰੂ ਬਾਲਦਾਸ ਆਪਣੇ ਬੇਟੇ ਨਾਲ ਅੱਜ ਕਾਂਗਰਸ ਚ ਸ਼ਾਮਲ ਹੋ ਗਏ। ਸਤਨਾਮੀ ਸਮਾਜ ਚ ਗੁਰੂ ਬਾਲਦਾਸ ਦੇ ਕਾਫੀ ਭਗਤ ਹਨ। ਅਜਿਹੇ ਚ ਇਹ ਨਵੇਂ ਹਾਲਾਤ ਭਾਜਪਾ ਲਈ ਖਾਸੀ ਮੁਸ਼ਕਲ ਪੈਦਾ ਕਰ ਸਕਦੇ ਹਨ।

 

ਦੱਸਣਯੋਗ ਹੈ ਕਿ ਸਾਲ 2013 ਚ ਵਿਧਾਨ ਸਭਾ ਚੋਣਾਂ ਚ ਭਾਜਪਾ ਨੂੰ ਵੱਡੀ ਕਾਮਯਾਬੀ ਮਿਲੀ ਸੀ। 10 ਐਸਸੀ ਰਾਖਵੀਂ ਸੀਟ ਚੋਂ 9 ਸੀਟਾਂ ਭਾਜਪਾ ਨੇ ਜਿੱਤੀਆਂ ਸਨ। 2013 ਚ ਬਾਲਦਾਸ ਨੇ ਭਾਜਪਾ ਲਈ ਪ੍ਰਚਾਰ ਕੀਤਾ ਸੀ। ਇਸ ਲਈ ਮੁੱਖ ਮੰਤਰੀ ਨੇ ਬਾਲਦਾਸ ਨੂੰ ਹੈਲੀਕਾਪਟਰ ਵੀ ਉਪਲੱਬਧ ਕਰਵਾਇਆ ਸੀ।

 

ਗੁਰੂ ਬਾਲਾਦਾਸ ਦਾ ਕਾਂਗਰਸ ਚ ਸ਼ਾਮਲ ਹੋਣਾ ਭਾਜਪਾ ਲਈ ਇੱਕ ਵੱਡਾ ਝੱਟਕਾ ਹੈ। ਅਨੁਸੂਚਿਤ ਜਾਤੀ ਵਰਗ ਦੇ ਪ੍ਰਭਾਵ ਵਾਲੀਆਂ ਸੀਟਾਂ ਤੇ ਗੁਰੂ ਬਾਲਦਾਸ ਦੀ ਚੰਗੀ ਪਹੁੰਚ ਹੈ। ਅਜਿਹੇ ਚ ਇੱਥੇ ਭਾਜਪਾ ਦਾ ਰਸਤਾ ਹੋਰ ਮੁਸ਼ਕਲ ਹੋ ਸਕਦਾ ਹੈ। ਛੱਤੀਸਗੜ੍ਹ ਚ ਪਹਿਲੇ ਦੌਰ ਦੀ ਵੋਟਿੰਗ 12 ਨਵੰਬਰ ਨੂੰ ਹੈ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP blow Guru baladasa hand holding Congress