ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਉਮੀਦਵਾਰ ਨੇ ਵੋਟਾਂ ਤੋਂ ਦਿਨ ਪਹਿਲਾਂ ਛੱਡੀ ਪਾਰਟੀ

ਬੀਜੇਪੀ

ਕਰਨਾਟਕ ਦੀ ਰਾਮਨਰਗ ਜ਼ਿਮਨੀ-ਚੋਣ ਲਈ ਭਾਜਪਾ ਦੇ ਉਮੀਦਵਾਰ ਐਲ. ਚੰਦਰਸ਼ੇਖਰ ਨੇ ਵੋਟਿੰਗ ਤੋਂ ਸਿਰਫ ਦੋ ਦਿਨ ਪਹਿਲਾਂ ਆਪਣਾ ਨਾਮ ਵਾਪਸ ਲੈੈ ਲਿਆ। ਚੰਦਰਸ਼ੇਖਰ ਨੇ ਕਿਹਾ ਕਿ ਉਸ ਨੂੰ ਭਾਜਪਾ ਦੇ ਨੇਤਾਵਾਂ ਨੇ ਨਜ਼ਰਅੰਦਾਜ਼ ਕੀਤਾ। ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਪ੍ਰਚਾਰ ਕਰਨ ਲਈ ਆਉਣਗੇ ਪਰ ਕੋਈ ਨਹੀਂ ਆਇਆ।

 

ਕਾਂਗਰਸ ਨੇ ਸੂਬੇ ਵਿੱਚ ਆਪਣੀ ਗੱਠਜੋੜ ਸਾਂਝੇਦਾਰ ਜਨਤਾ ਦਲ (ਸੈਕੂਲਰ) ਨੂੰ ਇਸ ਸੀਟ 'ਤੇ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪਿਛਲੇ ਮਹੀਨੇ ਚੰਦਰਸ਼ੇਖਰ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ੍ਹ ਲਿਆ ਸੀ।

 

ਚੰਦਰਸ਼ੇਖਰ ਨੇ ਕਿਹਾ "ਉਨ੍ਹਾਂ ਨੇ ( ਭਾਜਪਾ ਆਗੂਆਂ) ਮੈਨੂੰ ਕਿਹਾ ਕਿ ਮੇਰੀ ਜਿੱਤ ਕਾਂਗਰਸ-ਜੇਡੀ (ਐਸ) ਗੱਠਜੋੜ ਸਰਕਾਰ ਦੇ ਪਤਨ ਨੂੰ ਪੇਸ਼ ਕਰੇਗੀ। ਪਰ ਹੁਣ ਸਾਰੇ ਨੇਤਾ ਕਿਤੇ ਹੋਰ ਡੇਰਾ ਲਾਈ ਬੈਠੇ ਹਨ ਤੇ ਮੇਰੇ ਲਈ ਪ੍ਰਚਾਰ ਕਰਨ ਕੋਈ ਨਹੀਂ ਆਇਆ।"

 

ਉਨ੍ਹਾਂ ਨੇ ਬੰਗਲੌਰ ਦਿਹਾਤੀ ਸੀਟ ਤੋਂ ਸੰਸਦ ਮੈਂਬਰ ਡੀ.ਕੇ. ਸੁਰੇਸ਼ ਦੇ ਨਿਵਾਸ 'ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਮੈਂ ਗੱਠਜੋੜ ਦੀ ਉਮੀਦਵਾਰ ਅਨਿਤਾ ਕੁਮਾਰਸਵਾਮੀ ਨੂੰ ਸਮਰਥਨ ਦੇਣਾ ਚਾਹੁੰਦਾ ਹਾਂ।"

 

ਕਰਨਾਟਕ 'ਚ ਦੋ ਵਿਧਾਨ ਸਭਾ ਤੇ ਤਿੰਨ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਵੋਟਿੰਗ ਸ਼ਨੀਵਾਰ ਨੂੰ ਹੋਵੇਗੀ. ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਦੀ ਪਤਨੀ ਅਨਿਤਾ, ਰਾਮਨਗਰ ਸੀਟ ਤੋਂ ਗੱਠਜੋੜ ਦੇ ਉਮੀਦਵਾਰ ਹਨ।

 

ਚੰਦਰਸ਼ੇਖਰ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਇੱਕ ਅਧਿਕਾਰਿਕ ਪੱਤਰ ਭੇਜਣਗੇ ਕਿਉਂਕਿ ਉਨ੍ਹਾਂ ਨੂੰ ਦਿੱਤੇ ਗਏ ਭਰੋਸਿਆਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਕਾਂਗਰਸੀ ਸੰਸਦ ਮੈਂਬਰ ਸੁਰੇਸ਼ ਨੇ ਚੰਦਰਸ਼ੇਖਰ ਦਾ ਮੁੜ ਪਾਰਟੀ ਵਿੱਚ ਆਉਣ 'ਤੇ ਸਵਾਗਤ ਕੀਤਾ।

 

ਕੇਂਦਰੀ ਮੰਤਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਇਸ ਘਟਨਾ ਨੇ ਕਾਂਗਰਸੀ ਵਰਕਰਾਂ ਦੀ ਮਾਨਸਿਕਤਾ ਦੀਆਂ ਸਮੱਸਿਆਵਾਂ ਪੇਸ਼ ਕੀਤੀਆਂ ਹਨ।

 

ਗੌੜਾ ਨੇ ਕਿਹਾ "ਜਦੋਂ ਕੋਈ ਸਾਡੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਉਸ ਨੇ ਸਾਡੀ ਵਿਚਾਰਧਾਰਾ ਤੇ ਸੋਚ ਵੀ ਅਪਣਾ ਲਈ ਹੈ। ਚੰਦਰਸ਼ੇਖਰ 'ਤੇ ਅਸੀਂ ਵਿਸ਼ਵਾਸ ਕੀਤਾ ਸੀ। ਪਰ ਕਾਂਗਰਸ ਦੀ ਮਾਨਸਿਕਤਾ ਕਦੇ ਵੀ ਲੋਕਾਂ ਨੂੰ ਨਹੀਂ ਛੱਡਦੀ ਤੇ ਇਹ ਘਟਨਾ ਇਸ ਗੱਲ ਦਾ ਸਬੂਤ ਹੈ। "

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp candidate backed out just two days ahead of voting