ਮੱਧ ਪ੍ਰਦੇਸ਼ ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸੂਬੇ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝੱਟਕਾ ਲੱਗਾ ਹੈ। ਕਾਂਗਰਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਜਪਾ ਦੇ ਇੱਕ ਮੌਜੂਦਾ ਵਿਧਾਇਕ ਸੰਜੈ ਸ਼ਰਮਾ ਸਮੇਤ ਪਾਰਟੀ ਨਾਲ ਜੁੜੇ ਤਿੰਨ ਲੋਕਾਂ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਚ ਕਾਂਗਰਸ ਦੀ ਮੈਂਬਰਸਿ਼ਪ ਲੈ ਲਈ।
#MadhyaPradesh: BJP MLA from Tendu Kheda in Indore, Sanjay Sharma (on the left in pic) joins Congress. pic.twitter.com/DKCA63fSuL
— ANI (@ANI) October 30, 2018
ਕਾਂਗਰਸ ਚ ਸ਼ਾਮਲ ਹੋਏ ਨਰਸਿੰਘਪੁਰ ਦੇ ਤੇਂਦੂਖੇੜਾ ਵਿਧਾਇਕ ਸੰਜੇ ਸ਼ਰਮਾ ਤੋਂ ਇਲਾਵਾ ਇੰਦੋਰ ਖੇਤਰ ਦੇ ਇੱਕ ਸਾਬਕਾ ਵਿਧਾਇਕ ਕਮਲਾਪਤ ਆਰਿਆ ਅਤੇ ਗਵਾਲੀਅਰ ਖੇਤਰ ਤੋਂ ਭਾਜਪਾ ਦੇ ਨੇਤਾ ਰਹੇ ਗੁਲਾਬ ਸਿੰਘ ਕਿਰਾਰ ਦਾ ਨਾਂ ਸ਼ਾਮਲ ਹੈ।
ਭਾਜਪਾ ਦੇ ਦੋ ਵਾਰ ਵਿਧਾਇਕ ਰਹੇ ਸੰਜੇ ਕੁਮਾਰ ਦੀ ਇਸ ਵਾਰ ਟਿਕਟ ਕੱਟਣ ਦੀ ਸੰਭਾਵਨਾ ਸੀ। ਦੂਜੇ ਪਾਸੇ ਗੁਲਾਬ ਸਿੰਘ ਕਿਰਾਰ ਸੂਬਾ ਪਿਛੜਿਆ ਵਰਗ ਸੈੱਲ ਦੇ ਪ੍ਰਧਾਨ ਅਤੇ ਰਾਜਮੰਤਰੀ ਦਾ ਦਰਜਾ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦਾ ਨਾਂ ਵਿਆਪਮ ਘੁਟਾਲੇ ਚ ਸਾਹਮਣੇ ਆਇਆ ਸੀ। ਸੀਬੀਆਈ ਦੀ ਆਰੰਭਿਕ ਜਾਂਚ ਵਿਚ ਨਾਂ ਆਉਣ ਮਗਰੋਂ ਗੁਲਾਬ ਸਿੰਘ ਕਿਰਾਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।