ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਹਰੀਸ਼ ਮੀਣਾ ਕਾਂਗਰਸ `ਚ ਸ਼ਾਮਲ

ਰਾਜਸਥਾਨ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਹਰੀਸ਼ ਮੀਣਾ ਕਾਂਗਰਸ `ਚ ਸ਼ਾਮਲ

ਸੱਤ ਦਸੰਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਦੌਸਾ ਲੋਕ ਸਭਾ ਸੀਟ ਤੋਂ ਭਾਜਪਾ ਸੰਸਦ ਹਰੀਸ਼ ਮੀਣਾ ਨੇ ਪਾਰਟੀ ਦਾ ਸਾਥ ਛੱਡ ਦਿੱਤਾ। ਜਿ਼ਕਰਯੋਗ ਹੈ ਕਿ ਹਰੀਸ਼ ਮੀਣਾ ਸਾਬਕਾ ਡੀਆਈਜੀ ਹੈ ਅਤੇ 2014 `ਚ ਭਾਜਪਾ `ਚ ਸ਼ਾਮਲ ਹੋਏ ਸਨ। 


ਸੰਸਦ ਹਰੀਸ਼ ਮੀਣਾ ਭਾਜਪਾ ਛੱਡਕੇ ਅੱਜ ਕਾਂਗਰਸ `ਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਹਾਜ਼ਰ ਸਨ। ਮੀਣਾ ਦੇ ਕਾਂਗਰਸ `ਚ ਸ਼ਾਮਲ ਹੋਣ ਬਾਅਦ ਲੋਕ ਸਭਾ `ਚ ਭਾਜਪਾ ਦੇ ਸੰਸਦਾਂ ਦੀ ਗਿਣਤੀ ਹੁਣ 271 ਰਹਿ ਗਈ ਹੈ।

 

 


ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਪ੍ਰੈਸ ਕਾਨਫਰੰਸ `ਚ ਕਿਹਾ ਕਿ ਮੈਂ ਖੁਸ਼ ਹਾਂ ਕਿ ਹਰੀਸ਼ ਮੀਣਾ ਨੇ ਕਾਂਗਰਸ `ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਮੀਣਾ ਦਾ ਕਾਂਗਰਸ `ਚ ਸ਼ਾਮਲ ਹੋਣ `ਤੇ ਸਵਾਗਤ ਕੀਤਾ। 


ਜਿ਼ਕਰਯੋਗ ਹੈ ਕਿ ਹਰੀਸ਼ ਮੀਣਾ ਸਾਬਕਾ ਡੀਆਈਜੀ ਹੈ ਅਤੇ 2014 `ਚ ਭਾਜਪਾ `ਚ ਸ਼ਾਮਲ ਹੋਏ ਸਨ। ਹਰੀਸ਼ ਮੀਣਾ ਦੇ ਭਾਈ ਨਮੋ ਨਰਾਇਣ ਮੀਣਾ ਕਾਂਗਰਸ `ਚ ਹਨ। ਰਾਜਸਥਾਨ ਦੇ ਮੀਣਾ ਵਰਗ `ਤੇ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ ਅਤੇ ਪੂਰਵ ਰਾਜਸਥਾਨ `ਚ ਇਸ ਵਰਗ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਹਰੀਸ਼ ਮੀਣਾ ਸਾਲ 2009 ਤੋਂ 2013 ਤੱਕ ਪੁਲਿਸ ਚੀਫ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP from Rajasthan Dausa Harish Meena joined Congress before rajasthan election