ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ ਬਾਗੀ ਸਾਬਕਾ ਵਿਧਾਇਕ ਨੇ ਬਣਾਈ ਨਵੀਂ ਪਾਰਟੀ

ਭਾਜਪਾ ਦੇ ਬਾਗੀ ਅਤੇ ਖੀਂਵਸਰ ਤੋਂ ਆਜ਼ਾਦ ਵਿਧਾਇਕ ਹਨੁਮਾਨ ਬੈਨੀਵਾਲ ਨੇ ਸੋਮਵਾਰ ਨੂੰ ਨਵੀਂ ਸਿਆਸੀ ਪਾਰਟੀ ‘ਰਾਸ਼ਟਰੀ ਲੋਕਤਾਂਤਰਿਕ ਪਾਰਟੀ’ ਦਾ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਤੀਜੇ ਮੋਰਚੇ ਦੀ ਸੰਭਾਵਨਾਵਾਂ ਨੂੰ ਹਵਾ ਦਿੰਦਿਆਂ ਕਿਹਾ ਕਿ ਉਹ ਕਾਂਗਰਸ-ਭਾਜਪਾ ਦੀ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਕੋਸਿ਼ਸ਼ ਕਰਨਗੇ।

 

ਸੂਬੇ ਦੀ ਰਾਜਧਾਨੀ ਜੈਪੁਰ ਦੇ ਮਾਨਸਰੋਵਰ ਇਲਾਕੇ ਚ ਕਰਵਾਈ ਕਿਸਾਨ ਹੁੰਕਾਰ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਚ ਬਦਲਾਅ ਹੋਣਾ ਪੱਕਾ ਹੈ ਅਤੇ ਇੱਕ ਵੱਡੀ ਪਾਰਟੀ ਤਾਂ ਤੀਜੇ ਸਥਾਨ ਤੇ ਜਾਵੇਗੀ। ਇਹ ਪਾਰਟੀ ਕਾਂਗਰਸ ਹੋਵੇ ਜਾਂ ਭਾਜਪਾ ਇਹ ਕੁਝ ਦਿਨਾਂ ਚ ਤੈਅ ਹੋ ਜਾਵੇਗਾ।

 

ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਲਈ ਪੰਜ ਵੱਡੇ ਮੁੱਦਿਆਂ ਚ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ, ਮੁਫਤ ਬਿਜਲੀ, ਸਰਕਾਰੀ ਸੇਵਾਵਾਂ ਚ ਖਾਲੀ ਪਏ ਚਾਰ ਲੱਖ ਅਹੁਦਿਆਂ ਨੂੰ ਭਰਨਾ, ਨੌਜਵਾਨਾਂ ਨੂੰ 10,000 ਰੁਪਏ ਦਾ ਬੇਰੋਜ਼ਗਾਰੀ ਭੱਤਾ ਤੇ ਮਜ਼ਬੂਤ ਲੋਕਪਾਲ ਦਾ ਗਠਨ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮਾਲਾਮਾਲ ਸੇਠਾਂ ਦੇ ਤਿੰਨ ਲੱਖ ਕਰੋੜ ਰੁਪਏ ਮੁਆਫ ਹੋ ਸਕਦੇ ਹਨ ਤਾਂ ਸੂਬੇ ਦੇ ਕਿਸਾਨਾਂ ਦੇ 82,000 ਕਰੋੜ ਰੁਪਏ ਦਾ ਕਰਜ਼ਾ ਵੀ ਪੂਰਨ ਮੁਆਫ ਹੋ ਸਕਦਾ ਹੈ।

 

ਦੱਸਣਯੋਗ ਹੈ ਕਿ ਸਾਲ 2008 ਚ ਭਾਜਪਾ ਦੀ ਟਿਕਟ ਤੇ ਖੀਂਵਸਰ ਤੋਂ ਵਿਧਾਇਕ ਚੁਣੇ ਗਏ ਬੈਲੀਵਾਲ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਕਦੇ ਨਹੀਂ ਬਣੀ ਅਤੇ ਉਹ ਵੱਖ ਹੋ ਗਏ। ਸਾਲ 2013 ਚ ਉਹ ਆਜ਼ਾਦ ਚੋਣ ਲੜੇ ਤੇ ਜਿੱਤੇ ਵੀ। ਰਾਜਸਥਾਨ ਚ 200 ਵਿਧਾਨ ਸਭਾ ਸੀਟਾਂ ਤੇ 7 ਦਸੰਬਰ ਨੂੰ ਵੋਟਾਂ ਪੈਣੀਆਂ ਹਨ।

  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP rebel ex-MLA created new party