ਵਿਧਾਨ ਸਭਾ ਜ਼ਿਮਨੀ ਚੋਣ 2019 ਚ ਰਾਜਸਥਾਨ ਦੀ ਰਾਮਗੜ੍ਹ ਸੀਟ ਕਾਂਗਰਸ ਨੇ 12228 ਵੋਟਾਂ ਦੇ ਵਾਧੇ ਨਾਲ ਜਿੱਤ ਪ੍ਰਾਪਤ ਕਰ ਲਈ ਹੈ। ਕਾਂਗਰਸੀ ਉਮੀਦਵਾਰ ਸ਼ਾਫ਼ਿਆ ਜੁਬੈਰ ਨੂੰ 83311 ਵੋਟਾਂ ਮਿਲੀਆਂ ਜਦਕਿ ਦੂਜੇ ਨੰਬਰ ਤੇ ਰਹੀ ਭਾਜਪਾ ਉਮੀਦਵਾਰ ਸੁਖਵੰਤ ਸਿੰਘ ਨੂੰ 71083 ਵੋਟਾਂ ਮਿਲੀਆਂ ਹਨ।
ਕਾਂਗਰਸੀ ਉਮੀਦਵਾਰ ਸ਼ਾਫ਼ਿਆ ਜੁਬੈਰ
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਰਾਮਗੜ੍ਹ ਸੀਟ ਤੇ ਦੋ ਔਰਤਾਂ ਸਮੇਤ 20 ਉਮੀਦਵਾਰ ਚੋਣ ਮੈਦਾਨ ਚ ਸਨ। ਤਾਜ਼ਾ ਆਏ ਇਸ ਨਤੀਜੇ ਮਗਰੋਂ ਰਾਜਸਥਾਨ ਚ ਕਾਂਗਰਸ ਦੀਆਂ ਸੀਟਾਂ 99 ਤੋਂ ਵੱਧ ਕੇ 100 ਹੋ ਗਈਆਂ ਹਨ।
ਦੱਸਣਯੋਗ ਹੈ ਕਿ ਰਾਜਸਥਾਨ ਚ ਕੁੱਲ 200 ਵਿਧਾਨ ਸਭਾ ਸੀਟਾਂ ਹਨ। ਪਹਿਲਾਂ 199 ਸੀਟਾਂ ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਸਨ। ਹੁਣ ਇਸ ਜ਼ਿਮਨੀ ਚੋਣ ਚ ਜਿੱਤ ਮਗਰੋਂ ਕਾਂਗਰਸ ਦੀਆਂ ਸੂਬੇ ਚ ਕੁੱਲ 100 ਸੀਟਾਂ ਹੋ ਗਈਆਂ ਹਨ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
/