ਅਗਲੀ ਕਹਾਣੀ

ਮੂੰਗ ਤੇ ਮਸੂਰ ਦਾਲ ’ਚ ਫਰਕ ਨਹੀਂ ਪਤਾ, ਕਿਸਾਨਾਂ ਨੂੰ ਸਿਖਾ ਰਹੇ ਨੇ ਕਿਸਾਨੀ: ਮੋਦੀ

1 / 2ਮੂੰਗ ਤੇ ਮਸੂਰ ਦਾਲ ’ਚ ਫਰਕ ਨਹੀਂ ਪਤਾ, ਕਿਸਾਨਾਂ ਨੂੰ ਸਿਖਾ ਰਹੇ ਨੇ ਕਿਸਾਨੀ: ਮੋਦੀ

2 / 2ਮੂੰਗ ਤੇ ਮਸੂਰ ਦਾਲ ’ਚ ਫਰਕ ਨਹੀਂ ਪਤਾ, ਕਿਸਾਨਾਂ ਨੂੰ ਸਿਖਾ ਰਹੇ ਨੇ ਕਿਸਾਨੀ: ਮੋਦੀ

PreviousNext

ਰਾਜਸਥਾਨ ਵਿਧਾਨ ਸਭਾ ਚੋਣਾਂ 2018 ਲਈ 7 ਦਸੰਬਰ ਨੂੰ ਸੂਬੇ ਚ ਪੈਣ ਜਾ ਰਹੀਆਂ ਵੋਟਾਂ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਜੇ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਦੋਨਾਂ ਪਾਰਟੀਆਂ ਨੂੰ ਸਟਾਰ ਪ੍ਰਚਾਰਕ ਸੂਬੇ ਚ ਵੱਧ ਚੜ੍ਹ ਕੇ ਰੈਲੀਆਂ ਕਰ ਰਹੇ ਹਨ। ਪੀਐਮ ਮੋਦੀ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਨਾਗੋਰ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਰੱਜ ਕੇ ਨਿਸ਼ਾਨਾ ਲਗਾਇਆ।

 

ਭਾਸ਼ਣ ਦੀ ਸ਼ੁਰੂਆਤ ਚ ਪੀਐਮ ਮੋਦੀ ਨੇ ਮਹਾਤਮਾ ਜਯੋਤਿਬਾ ਫੁਲੇ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲੈਂਦਿਆਂ ਮੋਦੀ ਨੇ ਕਿਹਾ ਕਿ ਅੱਜ ਇੱਕ ਕਾਮਦਾਰ ਦੀ ਜੰਗ ਇੱਕ ਨਾਮਦਾਰ ਨਾਲ ਹੈ। ਮੋਦੀ ਨੇ ਕਿਹਾ ਕਿ ਕੁੱਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਮੂੰਗ ਅਤੇ ਮਸੂਰ ਦੀ ਦਾਲ ਚ ਫਰਕ ਨਹੀਂ ਪਤਾ, ਉਹ ਲੋਕ ਦੇਸ਼ ਦੇ ਕਿਸਾਨਾਂ ਨੂੰ ਕਿਸਾਨੀ ਸਿਖਾਉਣ ਲਈ ਘੁੰਮ ਰਹੇ ਹਨ।

 

 

ਪੀਐਮ ਮੋਦੀ ਨੇ ਕਿਹਾ, ਨਾਮਦਾਰ ਨੂੰ ਤਾਂ ਪਤਾ ਹੀ ਨਹੀਂ ਕਿ ਧੂੰਆਂ ਕੀ ਹੁੰਦਾ ਹੈ, ਲਕੜੀ ਦਾ ਚੁੱਲ੍ਹਾ ਕਿਵੇਂ ਜਲਦਾ ਹੈ। ਮੈਂ ਬਚਪਨ ਚ ਮਾਂ ਨੂੰ ਲਕੜੀ ਦੇ ਚੁੱਲ੍ਹੇ ਤੇ ਖਾਦਾ ਪਕਾਉਂਦਿਆਂ ਦੇਖਿਆ ਹੈ, ਧੂੰਏ ਕਾਰਨ ਅੱਖਾਂ ਤੋਂ ਪਾਣੀ ਨਿਕਲਦਿਆਂ ਦੇਖਿਆ ਹੈ, ਇਸ ਲਈ ਉੱਜਵਲਾ ਯੋਜਨਾ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਮੋਦੀ ਨੇ ਰੈਲੀ ਚ ਮੌਜੂਦ ਲੋਕਾਂ ਨੂੰ ਕਿਹਾ ਕਿ ਤੁਹਾਡੇ ਇੱਕ ਸਹੀ ਵੋਟ ਕਾਰਨ ਰਾਜਸਥਾਨ ਦੀ ਸਾਡੀਆਂ 50 ਲੱਖ ਮਾਤਾ-ਭੈਣਾਂ ਨੂੰ ਧੂੰਏ ਤੋਂ ਛੁੱਟਕਾਰਾ ਮਿਲ ਗਿਆ।


ਮੋਦੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਿਤੇ ਵੀ ਹੋਵੇ, ਭਾਂਵੇਂ ਦਿੱਲੀ ਚ ਜਾਂ ਰਾਜਸਥਾਨ ਚ, ਸਾਡੀ ਸਰਕਾਰ ਦਾ ਇੱਕ ਹੀ ਮੰਤਰ ਹੈ, ਸਭਦਾ ਸਾਥ, ਸਭਦਾ ਵਿਕਾਸ। 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Carrot and found no difference in lentil stew the peasant farmers are teaching Modi