ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ’ਚ 25 ਫ਼ੀਸਦ ਵੋਟਿੰਗ

1 / 5ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀ ਵੋਟਿੰਗ ਜਾਰੀ

2 / 5ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀ ਵੋਟਿੰਗ ਜਾਰੀ

3 / 5ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀ ਵੋਟਿੰਗ ਜਾਰੀ

4 / 5ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀ ਵੋਟਿੰਗ ਜਾਰੀ

5 / 5ਛੱਤੀਸਗੜ੍ਹ ਚੋਣਾਂ : 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀ ਵੋਟਿੰਗ ਜਾਰੀ

PreviousNext

ਛੱਤੀਸਗੜ੍ਹ 'ਚ ਅੱਜ ਸੋਮਵਾਰ ਨੂੰ 8 ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਪਹਿਲੇ ਗੇੜ ਦੀ ਵੋਟਿੰਗ 'ਚ ਕਰੀਬ 31 ਲੱਖ 80 ਹਜ਼ਾਰ ਵੋਟਰ ਹਨ। ਇਸ ਵਿਚੋਂ ਲੱਗਭਗ 16 ਲੱਖ ਮਹਿਲਾ ਵੋਟਰ ਹਨ। ਵੋਟਿੰਗ ਲਈ ਕੁੱਲ 4,336 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਪਾਉਣ ਨੂੰ ਲੈ ਕੇ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

 

 

 

 

ਛੱਤੀਸਗੜ੍ਹ ਵਿਖੇ ਸੋਮਵਾਰ ਨੂੰ ਪਹਿਲੇ ਗੇੜ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪਹਿਲੇ ਪੜਾਅ 'ਚ 18 ਸੀਟਾਂ 'ਚੋਂ 10 'ਤੇ ਸਵੇਰੇ 7 ਵਜੇ ਤੋਂ ਅਤੇ ਬਾਕੀ 8 ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਹੋ ਰਹੀ ਹੈ। 18 ਵਿਚੋਂ 12 ਸੀਟਾਂ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਹਨ ਜਦਕਿ ਇਕ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਹੈ।ਅਧਿਕਾਰੀਆਂ ਮੁਤਾਬਕ 10 ਹਲਕਿਆਂ 'ਚ ਦੁਪਹਿਰ 3 ਵਜੇ ਤਕ ਅਤੇ 8 ਹਲਕਿਆਂ 'ਚ ਸ਼ਾਮ 5 ਵਜੇ ਤਕ ਵੋਟਾਂ ਪੈਣਗੀਆਂ। ਨਕਸਲ ਪ੍ਰਭਾਵਿਤ ਜ਼ਿਲਿਆਂ ਬਸਤਰ ਅਤੇ ਰਾਜਨੰਦਗਾਮ ਖੇਤਰ ਦੇ ਵੋਟਰ 190 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

 

 

 

 

 

ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਛੱਤੀਸਗੜ੍ਹ ਦੇ ਦੋਰਨਾਪਾਲ ਸਥਿਤ ਇਕ ਪੋਲਿੰਗ ਬੂਥ 'ਚ ਵੋਟਿੰਗ ਕਰਨ ਲਈ 100 ਸਾਲ ਦੀ ਬਜ਼ੁਰਗ ਔਰਤ ਪਹੁੰਚੀ। ਨਾ ਸਿਰਫ ਬਜ਼ੁਰਗ ਸਗੋਂ ਕਿ ਦਿਵਯਾਂਗ ਵੀ ਪੋਲਿੰਗ ਬੂਥ 'ਤੇ ਉਤਸ਼ਾਹ ਨਾਲ ਵੋਟ ਪਾਉਂਦੇ ਨਜ਼ਰ ਆਏ।

 

 

 

ਚੋਣ ਕਮਿਸ਼ਨ ਨੇ ਔਰਤਾਂ ਲਈ ਖਾਸ ਬੂਥ ਬਣਾਏ ਹਨ, ਜਿਨ੍ਹਾਂ ਨੂੰ 'ਸੰਗਵਾਰੀ' ਨਾਂ ਦਿੱਤਾ ਗਿਆ ਹੈ। ਇੱਥੇ ਜ਼ਿਆਦਾਤਰ ਸਟਾਫ ਔਰਤਾਂ ਹਨ। ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਫੌਜ ਦੇ ਲਗਭਗ ਸਵਾ ਲੱਖ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਕਾਰਨ ਮੋਬਾਇਲ ਚੈੱਕ ਪੋਸਟ ਵੀ ਬਣਾਇਆ ਗਿਆ ਹੈ। 

 

 

 

ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ 1 ਲੱਖ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਵੋਟਰਾਂ ਦਾ ਉਤਸ਼ਾਹ ਵਧਾਉਣ ਲਈ ਪੋਲਿੰਗ ਬੂਥਾਂ ਨੂੰ ਵੀ ਸਜਾਇਆ ਗਿਆ ਹੈ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh elections First phase voting in 18 assembly seats