ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਚੋਣ ਸਰਵੇਖਣਾਂ ਚ ਬੇਸ਼ੱਕ ਕਾਂਗਰਸ ਦੀ ਸਪੱਸ਼ਟ ਜਿੱਤ ਦੱਸੀ ਜਾ ਰਹੀ ਹੈ ਪਰ ਭਾਜਪਾ ਦਾ ਕਹਿਣਾ ਹੈ ਕਿ ਉਸਨੂੰ ਸੂਬੇ ਚ ਸੱਤਾ ਚ ਬਣੇ ਰਹਿਣ ਦਾ ਪੂਰਾ ਭਰੋਸਾ ਹੈ।
ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਭਾਜਪਾ ਦੇ ਮੁੱਖ ਦਫਤਰ ਚ ਇੱਕ ਮੀਟਿੰਗ ਚ ਹਿੱਸਾ ਲੈਣ ਮਗਰੋਂ ਚੋਣ ਸਰਵੇਖਣ ਮਗਰੋਂ ਦਿੱਤਾ ਵੱਡਾ ਬਿਆਨ ਦਿੱਤਾ ਹੈ। ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਭਾਜਪਾ ਸੂਬੇ ਚ ਮੁੜ ਸਰਕਾਰ ਬਣਾਵੇਗੀ ਅਤੇ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਇਸ ਜਿੱਤ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਇਸੇ ਤਰ੍ਹਾਂ ਜਿੱਤ ਨੂੰ ਲੈ ਕੇ ਬੇਫਿਕਰ ਹਨ। ਉਹ ਭਾਜਪਾ ਦੀ ਚੋਣ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਚੋਣ ਸਰਵੇਖਣ ਇਸ ਤੋਂ ਪਹਿਲਾਂ ਵੀ ਕਈ ਵਾਰ ਅਸਫਲ ਸਾਬਿਤ ਹੋਏ ਹਨ। ਇਸ ਵਿਚਾਲੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਿਹਲੋਤ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਰਾਜਸਥਾਨ ਵਿਧਾਨ ਸਭਾ ਚੋਣਾਂ ਚ ਪੂਰਨ ਬਹੁਮਤ ਹਾਸਿਲ ਕਰੇਗੀ।